ਪੰਜਾਬ ਦੇ ਲੁਧਿਆਣਾ ਤੋਂ ਚੋਰਾਂ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਚੋਰ ਮ੍ਰਿਤਕ ਦੇਹਾਂ ਤੋਂ ਸੋਨੇ ਦੇ ਕੀਮਤੀ ਗਹਿਣੇ ਦੇ ਕੈਸ਼ ਚੋਰੀ ਕਰਕੇ ਫਰਾਰ ਹੋ ਗਏ। ਬੀਤੇ ਕੱਲ੍ਹ ਧੀ ਦੀ ਡੋਲੀ ਤੋਰ ਕੇ ਸਰਹੰਦ ਵਾਪਸ ਪਰਤਦੇ ਸਮੇਂ ਟਰਾਲੇ ਨਾਲ ਕਾਰ ਟਕਰਾਉਣ ਨਾਲ ਵਾਪਰੇ ਦਰਦਨਾਕ ਸੜਕੀ ਹਾਦਸੇ ਵਿੱਚ ਮਾਤਾ-ਪਿਤਾ ਸਮੇਤ ਤਿੰਨ ਦੀ ਮੌਤ ਹੋ ਗਈ ਸੀ
ਉਥੇ ਹੀ ਹਾਦਸੇ ਤੋਂ ਬਾਅਦ ਕੁਝ ਮੌਕਾਪਰਸਤ ਲੋਕਾਂ ਨੇ ਮ੍ਰਿਤਕਾਂ ਦੀਆਂ ਦੇਹਾਂ ਤੋਂ ਗਹਿਣੇ ਅਤੇ ਨਕਦੀ ਚੋਰੀ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕਾਰਾ ਕੀਤਾ ਹੈ।ਮ੍ਰਿਤਕਾਂ ਦੇ ਗਲੇ ਵਿੱਚੋਂ ਹਾਰ, ਮੁੰਦਰੀਆਂ, ਕੜੇ, ਇੱਕ ਐਪਲ ਦੀ ਘੜੀ, ਕੁੱਲ ਮਿਲਾ ਕੇ 15 ਤੋਲੇ ਸੋਨਾ, 3 ਲੱਖ ਰੁਪਏ ਨਕਦ ਅਤੇ ਵਿਆਹ ਵਿੱਚ ਮਿਲੇ ਲਗਭਗ 2 ਲੱਖ ਰੁਪਏ ਦੇ ਸ਼ਗਨ ਸਮੇਤ ਇਸ ਸਾਰੇ ਸਮਾਨ ਨੂੰ ਨੋਸਰਾਬਾਜ਼ ਲੋਕ ਉਡਾ ਲੈ ਗਏ।
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਟੈਲੋਨ ਮੈਨੋਰ ਪੈਲੇਸ ਵਿੱਚ ਵਿਆਹ ਤੋਂ ਬਾਅਦ, ਲਾੜੀ ਗਜ਼ਲ ਦੀ ਡੋਲੀ ਜਲੰਧਰ ਲਈ ਰਵਾਨਾ ਹੋਈ। ਇਸ ਦੌਰਾਨ, ਉਸਦੇ ਮਾਤਾ-ਪਿਤਾ ਅਤੇ ਪਰਿਵਾਰ ਇੱਕ ਇਨੋਵਾ ਕ੍ਰਿਸਟਾ ਵਿੱਚ ਸਰਹਿੰਦ ਵਾਪਸ ਆ ਰਹੇ ਸਨ। ਇਨੋਵਾ ਤੇਜ਼ ਰਫ਼ਤਾਰ ਨਾਲ ਟਰੱਕ ਨਾਲ ਟਕਰਾ ਗਈ। ਇਹ ਹਾਦਸਾ ਪਿੰਡ ਖਾਕਟ ਵਿੱਚ ਜ਼ੈਦੀ ਫੈਬਰਿਕਸ ਲਿਮਟਿਡ ਦੇ ਨੇੜੇ ਵਾਪਰਿਆ ਜਦੋਂ ਅੱਗੇ ਜਾ ਰਹੇ ਟਰੱਕ, RJ20GB-3704 ਨੇ ਅਚਾਨਕ ਬ੍ਰੇਕ ਲਗਾਈ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਸਵਾਰੀਆਂ ਨਾਲ ਭਰੀ ਬੱਸ ‘ਤੇ ਫਾਇਰਿੰਗ, ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ, ਕੰਡਕਟਰ ਜ਼ਖਮੀ
ਤੇਜ਼ ਰਫ਼ਤਾਰ ਇਨੋਵਾ ਟਰੱਕ ਦੇ ਪਿੱਛੇ ਸਿੱਧੀ ਟੱਕਰ ਮਾਰ ਗਈ ਅਤੇ ਕਈ ਮੀਟਰ ਤੱਕ ਘਸੀਟਦੀ ਰਹੀ। ਹਾਦਸੇ ਦੌਰਾਨ ਗੱਡੀ ਵਿੱਚ ਲਾੜੀ ਦੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਮੌਜੂਦ ਸਨ। ਟੱਕਰ ਦੌਰਾਨ ਕਾਰ ਵਿੱਚ ਸਵਾਰ ਅਸ਼ੋਕ ਨੰਦਾ, ਕਿਰਨ ਨੰਦਾ ਅਤੇ ਰੇਣੂ ਬਾਲਾ ਨੂੰ ਹਸਪਤਾਲ ਲਿਜਾਂਦੇ ਸਮੇਂ ਮ੍ਰਿਤਕ ਐਲਾਨ ਦਿੱਤਾ ਗਿਆ। ਮੋਹਨ ਕੁਮਾਰ ਨੰਦਾ ਅਤੇ ਸ਼ਰਮੀਲੀ ਨੰਦਾ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਅਪੋਲੋ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਲਾੜੀ ਦੀ ਪਾਲਕੀ ਲਾਡੋਵਾਲ ਪਹੁੰਚਣ ‘ਤੇ ਪਰਿਵਾਰ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਡੋਲੀ ਤੁਰੰਤ ਜਲੰਧਰ ਤੋਂ ਸਰਹਿੰਦ ਵੱਲ ਮੁੜ ਗਈ।ਵਿਆਹ ਵਾਲੇ ਘਰ ਸੋਗ ਵਿੱਚ ਡੁੱਬ ਗਿਆ। ਟੱਕਰ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਟਰੱਕ ਡ੍ਰਾਈਵਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:






















