ਪੰਜਾਬ ਦੇ ਅਬੋਹਰ ਦੇ ਹਲਕਾ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ ਵਿੱਚ ਬੀਤੀ ਰਾਤ ਚੋਰਾਂ ਨੇ ਦਰਜਨਾਂ ਕਿਸਾਨਾਂ ਦੇ ਖੇਤਾਂ ਵਿੱਚ ਲਗਾਏ ਸੋਲਰ ਪਲਾਂਟਾਂ ਦੀਆਂ ਤਾਰਾਂ ਚੋਰੀ ਕਰ ਲਈਆਂ। ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਸਵੇਰੇ ਜਿਵੇਂ ਹੀ ਕਿਸਾਨਾਂ ਨੂੰ ਆਪਣੇ ਖੇਤਾਂ ‘ਚ ਚੋਰੀ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਸਦਰ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ‘ਤੇ ASI ਲੇਖਰਾਜ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਪਿੰਡ ਬਹਾਦਰਖੇੜਾ ਅਤੇ ਮਲੂਕਪੁਰ ਦੇ ਕਿਸਾਨ ਸਰਬਜੀਤ ਸਿੰਘ, ਗੁਰਮੁਖ ਸਿੰਘ, ਸੰਨੀ ਨਾਗਪਾਲ ਅਤੇ ਪਰਮਜੀਤ ਨੇ ਦੱਸਿਆ ਕਿ ਚੋਰਾਂ ਨੇ ਪਿੰਡਾਂ ਦੇ 20 ਤੋਂ ਵੱਧ ਸੋਲਰ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਖੇਤਾਂ ਵਿੱਚ ਲੱਗੇ ਸੋਲਰ ਪਲਾਂਟ ਜੋ ਕਿ ਪਾਣੀ ਦੀਆਂ ਮੋਟਰਾਂ ਚਲਾਉਂਦੇ ਹਨ, ਦੀਆਂ ਤਾਂਬੇ ਦੀਆਂ ਤਾਰਾਂ ਨੂੰ ਕੱਟ ਦਿੱਤਾ ਹੈ। ਸੋਲਰ ਪਲਾਂਟ ਤੋਂ ਚੋਰੀ ਹੋਈਆਂ ਤਾਰਾਂ ਦੀ ਕੀਮਤ ਕਰੀਬ 25 ਤੋਂ 30 ਹਜ਼ਾਰ ਰੁਪਏ ਹੈ। ਇਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਚੋਰਾਂ ਨੇ ਬਹਾਦਰਖੇੜਾ ਦੇ ਕਿਸਾਨ ਸਤਵੰਤ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ, ਤੇਜਿੰਦਰ ਸਿੰਘ, ਅਜੀਤ ਸਿੰਘ, ਰਜਿੰਦਰ ਕੁਮਾਰ, ਗੁਰਚਰਨ ਸਿੰਘ ਅਤੇ ਮਲੂਕਪੁਰਾ ਦੇ ਕਿਸਾਨ ਤਿਲਕ ਰਾਜ, ਤੇਜ ਪ੍ਰਕਾਸ਼, ਇੰਦਰਜੀਤ ਸਿੰਘ, ਰਮੇਸ਼ ਕੁਮਾਰ, ਸੁਖਵਿੰਦਰ ਕੁਮਾਰ, ਸੁਰਿੰਦਰ ਸਿੰਘ, ਸੁਖਚੈਨ ਸਿੰਘ, ਅਰਸ਼ਦੀਪ ਸਿੰਘ ਆਦਿ ਦੇ ਸੋਲਰ ਪਲਾਂਟਾਂ ਚੋਰੀ ਹੋ ਚੁੱਕੀਆਂ ਹੱਨ। ਉਨ੍ਹਾਂ ਮੌਕੇ ’ਤੇ ਪੁੱਜੀ ਪੁਲਿਸ ਟੀਮ ਤੋਂ ਮੰਗ ਕੀਤੀ ਹੈ ਕਿ ਚੋਰਾਂ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਟ੍ਰੈਕਟਰ ਦੇ ਸਟੰਟ ਨੇ ਲਈ ਇੱਕ ਹੋਰ ਨੌਜਵਾਨ ਦੀ ਜਾ.ਨ, ਮਸ਼ਹੂਰ ‘ਟੋਚਨ ਕਿੰਗ’ ਨੀਸ਼ੂ ਦੇਸ਼ਵਾਲ ਦੀ ਹੋਈ ਮੌ.ਤ
ਉਨ੍ਹਾਂ ਦੱਸਿਆ ਕਿ ਇੱਕ ਪਾਸੇ ਨਹਿਰ ਬੰਦੀ ਚਲ ਰਹੀ ਤੇ ਦੁੱਜੇ ਪਾਸੇ ਸੋਲਰ ਪਲਾਂਟ ਦੀਆਂ ਤਾਰਾ ਚੋਰੀ ਤੋਂ ਬਾਅਦ ਪਾਣੀ ਲਾਉਣ ਲਈ ਮੋਟਰ ਵੀ ਬੰਦ ਹੋ ਗਈ ਹੈ ਤੇ ਹੁਣ ਨਵੀਆਂ ਤਾਰਾ ਪਵਾਉਣ ਲਈ ਵੀ ਪੈਸੇ ਲੱਗਣ ਦੀ ਥਾਂ ਬਣ ਗਈ ਹੈ। ਉਨ੍ਹਾਂ ਸਰਕਾਰ ਤੋ ਮੰਗ ਕੀਤੀ ਹੈ ਕਿ ਚੋਰੀ ਦੀਆਂ ਵਾਰਦਾਤਾਂ ਤੇ ਠੱਲ ਪਾਈ ਜਾਵੇ ਤੇ ਹੋਏ ਨੁਕਸਾਨ ਲਈ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ।