ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸ਼ਨ ਦਾ ਅੱਜ ਛੇਵਾਂ ਦਿਨ ਹੈ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਰਿਪੋਰਟ ਪੇਸ਼ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਧਿਆਨ ਸ਼ੈਸ਼ਨ ਵਿੱਚ ਸਖ਼ਤ ਕਾਨੂੰਨਾਂ ਨਾ ਹੋਣ ਕਾਰਨ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਜ਼ਰੂਰਤ ‘ਤੋਂ ਵੱਧ ਹੋ ਰਹੀ ਮਿਲਾਵਟ ਦਾ ਮੁੱਦਾ ਵੀ ਉਠਾਇਆ ਜਾਵੇਗਾ। ਵਿਧਾਨ ਸਭਾ ਸ਼ੈਸ਼ਨ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਵੀ ਇਸ ਦੌਰਾਨ ਭਖਦੇ ਮੁੱਦੇ ਉਠਾਉਣ ਦੀ ਕੋਸ਼ਿਸ਼ ਕਰਨਗੀਆਂ।
ਅੱਜ ਸ਼ੈਸ਼ਨ ਦੀ ਸ਼ੁਰੂਆਤ ਪ੍ਰਸ਼ਨ ਕਾਲ ‘ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਦੋ ਪ੍ਰਸਤਾਵ ਧਿਆਨ ਸੈਸ਼ਨ ਵਿੱਚ ਲਿਆਂਦੇ ਜਾਣਗੇ। ਇਸ ‘ਚ ਇਕ ਮੁੱਦਾ ਖਾਣ-ਪੀਣ ਦੀਆਂ ਚੀਜ਼ਾਂ ‘ਚ ਮਿਲਾਵਟ ਨਾਲ ਜੁੜਿਆ ਹੋਵੇਗਾ। ਜਦੋਂ ਕਿ ਦੂਜਾ ਮੁੱਦਾ ਡੇਰਾਬੱਸੀ ਖੇਤਰ ਵਿੱਚ ਪੈਂਦੀ ਬਰਵਾਲਾ ਰੋਡ ਦੀ ਖਸਤਾ ਹਾਲਤ ਪੰਜਾਬ ਦੇ ਗੇਟਵੇ ਦਾ ਹੋਵੇਗਾ। ਇਸ ਤੋਂ ਬਾਅਦ ਸਹਿਯੋਗ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਸਬੰਧੀ ਹੋਰ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸਾਲ 2024-25 ਲਈ ਚੁਣੀਆਂ ਜਾਣ ਵਾਲੀਆਂ ਕਮੇਟੀਆਂ ਸਬੰਧੀ ਪ੍ਰਸਤਾਵ ਪਾਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੁਝ ਹੋਰ ਰਿਪੋਰਟਾਂ ਆਉਣੀਆਂ ਹਨ।
ਇਹ ਵੀ ਪੜ੍ਹੋ : PM ਮੋਦੀ ਅੱਜ ਪੰਜਾਬ ਨੂੰ ਦੇਣਗੇ 2675 ਕਰੋੜ ਦੀ ਸੁਗਾਤ, ਵੱਖ-ਵੱਖ ਥਾਵਾਂ ‘ਤੇ ਰੱਖੇ ਜਾਣਗੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
ਇਸ ਵਾਰ ਬਜਟ ਸੈਸ਼ਨ ਕਾਫੀ ਰੌਲਾ-ਰੱਪਾ ਵਾਲਾ ਰਿਹਾ। ਬਜਟ ਸੈਸ਼ਨ ਦੇ ਪਹਿਲੇ ਦਿਨ ਕਾਂਗਰਸੀ ਵਿਧਾਇਕਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਹੰਗਾਮਾ ਕੀਤਾ ਸੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ 1 ਮਾਰਚ ਤੋਂ ਸ਼ੁਰੂ ਹੋਏ ਸੈਸ਼ਨ ਵਿੱਚ ਆਪਣਾ ਸੰਬੋਧਨ ਵੀ ਨਹੀਂ ਪੜ੍ਹ ਸਕੇ। ਜਦੋਂ ਕਿ ਦੂਜੇ ਦਿਨ ਮੁਖਾ ਮੰਤਰੀ ਭਗਵੰਤ ਮਾਨ ਨੇ ਖੁਦ ਸੱਤਾਧਾਰੀ ਪਾਰਟੀ ਤੋਂ ਅਹੁਦਾ ਸੰਭਾਲ ਲਿਆ ਹੈ। ਨਾਲ ਹੀ ਵਿਰੋਧੀ ਧਿਰਾਂ ਨੂੰ ਵੀ ਘੇਰਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: