ਪੰਜਾਬ ਸਰਕਾਰ ਪਿਛਲੇ ਕੁੱਝ ਦਿਨਾਂ ਤੋਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਜਿਸ ਦੇ ਚੱਲਦੇ ਵੱਖ-ਵੱਖ ਵਿਭਾਗਾਂ ਦੇ ਆਫਸਰਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਟ੍ਰਾਂਸਫਰਾਂ ਦੇ ਦੌਰ ਵਿੱਚ ਇੱਕ ਵਾਰ ਫਿਰ ਤੋਂ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲਿਆ। 24 ਫਰਵਰੀ ਦੀ ਰਾਤ ਨੂੰ ਪ੍ਰਸ਼ਾਸਨਿਕ ਫੇਰਬਦਲ ਤਹਿਤ 6 ਜ਼ਿਲ੍ਹਿਆਂ ਦੇ DC ਸਮੇਤ 8 IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।

Transfers of 8 IAS officers
ਮੋਹਾਲੀ ਨਗਰ ਨਿਗਮ ਦੇ ਕਮਿਸ਼ਨਰ ਅਤੇ ADC (ਜਨਰਲ) ਦੇ ਤਬਾਦਲੇ ਵੀ ਕੀਤੇ ਗਏ ਹਨ। ਮੁੱਖ ਸਕੱਤਰ ਕੇ.ਏ.ਪੀ ਸਿਨਹਾ ਵਲੋਂ ਜਾਰੀ ਹੁਕਮਾਂ ਮੁਤਾਬਕ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਬਦਲ ਕੇ ਐਮ ਡੀ ਵੇਅਰ ਹਾਊਸ, ਬਰਨਾਲਾ ਦੀ ਡੀਸੀ ਨੂੰ ਬਦਲ ਕੇ ਜ਼ਿਲ੍ਹਾ ਫ਼ਰੀਦਕੋਟ, SAS ਨਗਰ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਦਲ ਕੇ ਕੋਮਲ ਮਿੱਤਲ ਨੂੰ SAS ਨਗਰ ਦਾ ਨਵਾਂ ਡੀਸੀ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵਿਧਾਨ ਸਭਾ ‘ਚ ਖੇਤੀ ਮੰਡੀਕਰਨ ਨੀਤੀ ਖਰੜੇ ਖਿਲਾਫ਼ ਮਤਾ ਪੇਸ਼
ਇਸੇ ਤਰ੍ਹਾਂ ਅੰਕੁਰਜੀਤ ਸਿੰਘ ਨੂੰ ਰਾਜੇਸ਼ ਧੀਮਾਨ ਦੀ ਥਾਂ ਜ਼ਿਲ੍ਹਾ ਨਵਾਂਸ਼ਹਿਰ, ਮੋਹਾਲੀ ਤੋਂ ਤਬਦੀਲ ਕੀਤੇ ਨਿਗਮ ਕਮਿਸ਼ਨਰ ਨੂੰ ਡੀਸੀ ਬਰਨਾਲਾ ਅਤੇ ਇਸੇ ਤਰ੍ਹਾਂ ਮੋਹਾਲੀ ਤੋਂ ਤਬਦੀਲ ਕੀਤੇ ਏਡੀਸੀ ਵਿਰਾਜ ਸ਼ਿਆਮਾਕਰਨ ਤਿੜਕੇ ਨੂੰ ਪੱਲਵੀ ਦੀ ਥਾਂ ਜ਼ਿਲ੍ਹਾ ਮਾਲੇਰਕੋਟਲਾ ਦਾ ਨਵਾਂ ਡੀਸੀ ਲਾਇਆ ਗਿਆ ਹੈ। ਪਰਮਿੰਦਰ ਪਾਲ ਸਿੰਘ ਨੂੰ ਮੋਹਾਲੀ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਲਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























