ਨਾਭਾ ਵਿਖੇ ਦੇਰ ਰਾਤ ਸ੍ਰੀ ਫਤਿਹਗੜ੍ਹ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਟਰਾਲੀ ਵਿੱਚ 10 ਦੇ ਕਰੀਬ ਸ਼ਰਧਾਲੂ ਸਵਾਰ ਸਨ। ਇਹਨਾਂ ਵਿੱਚੋਂ ਕੁਝ ਸ਼ਰਧਾਲੂਆਂ ਦੇ ਮਾਮੂਲੀ ਸੱਟਾ ਲੱਗੀਆਂ ਹਨ। ਜਿਨਾਂ ਵਿੱਚੋਂ ਇੱਕ ਸ਼ਰਧਾਲੂ ਜੋ ਟਰਾਲੀ ਚਲਾ ਰਿਹਾ ਸੀ ਉਸ ਦੇ ਸਿਰ ਤੇ ਟਾਂਕੇ ਲੱਗੇ ਹਨ। ਜੋ ਸਾਰੇ ਹੀ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਹ ਟਰਾਲੀ ਜ਼ਿਲਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਤੋਂ ਆ ਰਹੀ ਸੀ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਦੋਂ ਵਾਪਰਿਆ ਨਾਭਾ ਦੀ ਨਵੀਂ ਜਿਲ੍ਹਾ ਜੇਲ੍ਹ ਦੇ ਨਜ਼ਦੀਕ ਜਦੋਂ ਟਰਾਲੀ ਚਾਲਕ ਟਰੱਕ ਨੂੰ ਕਰਾਸ ਕਰ ਰਿਹਾ ਸੀ ਤਾਂ ਪਿੱਛੋਂ ਆ ਰਹੀ ਪਿਕਅਪ ਗੱਡੀ ਦੇ ਨਾਲ ਟਰਾਲੀ ਦਾ ਟੋਚਨ ਪਾਇਆ ਹੋਇਆ ਸੀ ਅਤੇ ਪਿਕਅਪ ਗੱਡੀ ਜਦੋਂ ਬਰਾਬਰ ਆ ਗਈ ਤਾਂ ਟਰਾਲੀ ਚਾਲਕ ਵੱਲੋਂ ਬ੍ਰੇਕ ਲਗਾਈ ਗਈ ਤਾਂ ਟਰਾਲੀ ਇਕਦਮ ਪਲਟ ਗਈ। ਮੌਕੇ ‘ਤੇ ਟਰਾਲੀ ਦਾ ਸਾਰਾ ਸਮਾਨ ਖਿਲਰ ਗਿਆ ਅਤੇ ਟਰਾਲੀ ਪਲਟ ਕੇ ਰੋਂਗ ਸਾਈਡ ਚਲੀ ਗਈ।

ਹਾਦਸੇ ਤੋਂ ਬਾਅਦ ਪਿਕਅਪ ਗੱਡੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੌਰਾਨ ਟਰਾਲੀ ਵਿੱਚ ਮੌਜੂਦ 10 ਸ਼ਰਧਾਲੂਆਂ ਵਿੱਚੋਂ ਕਰੀਬ 4 ਦੇ ਮਾਮੂਲੀ ਸੱਟਾ ਲੱਗੀਆਂ ਹਨ। ਜਿਨਾਂ ਵਿੱਚੋਂ ਲਖਬੀਰ ਸਿੰਘ ਦੇ ਸਿਰ ਦੇ ਉੱਪਰ ਟਾਂਕੇ ਲੱਗੇ ਹਨ। ਇਹਨਾਂ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ। ਇਸ ਮੌਕੇ ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਐਕਸੀਡੈਂਟ ਕੇਸ ਵਿੱਚ ਕਰੀਬ 4 ਨੌਜਵਾਨ ਆਏ ਹਨ ਇੱਕ ਦੇ ਸਿਰ ਤੇ ਸਟਿਚ ਲੱਗੇ ਹਨ ਅਤੇ ਬਾਕੀ ਦੇ ਮਾਮੂਲੀ ਖਰੋਚਾਂ ਆਈਆਂ ਹਨ। ਇਹ ਸਾਰੇ ਹੀ ਸ਼ਰਧਾਲੂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਫੈਸਲਾ, ਮ੍ਰਿਤ/ਕ ਅਧਿਆਪਕ ਜੋੜੇ ਦੇ ਪਰਿਵਾਰ ਨੂੰ ਦਿੱਤੇ ਜਾਣਗੇ 10-10 ਲੱਖ ਰੁਪਏ
ਇਸ ਮੌਕੇ ਤੇ ਟਰਾਲੀ ਚਾਲਕ ਲਖਬੀਰ ਸਿੰਘ ਨੇ ਦੱਸਿਆ ਕਿ ਅਸੀਂ ਜਿਲਾਂ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਰਹੇ ਸੀ ਤਾਂ ਟਰੱਕ ਨੂੰ ਕਰਾਸ ਕਰ ਰਿਹਾ ਸੀ ਤਾਂ ਪਿੱਛੋਂ ਆ ਰਹੀ ਪਿਕਅਪ ਗੱਡੀ ਦੇ ਨਾਲ ਟਰਾਲੀ ਦਾ ਟੋਚਨ ਪਾਇਆ ਹੋਇਆ ਸੀ ਅਤੇ ਪਿਕਅਪ ਗੱਡੀ ਜਦੋਂ ਬਰਾਬਰ ਆ ਗਈ ਤਾਂ ਟਰਾਲੀ ਚਾਲਕ ਵੱਲੋਂ ਬਰੇਕ ਲਗਾਈ ਗਈ ਤਾਂ ਟਰਾਲੀ ਇਕਦਮ ਪਲਟ ਗਈ ਅਤੇ ਟਰੈਕਟਰ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ ਕਿਉਂਕਿ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਸ ਨੇ ਕਿਹਾ ਕਿ ਮੇਰੇ ਸਿਰ ਦੇ ਉੱਪਰ ਟਾਂਕੇ ਲੱਗੇ ਹਨ ਅਤੇ ਬਾਕੀ ਦਿਨ ਦੇ ਮਮੂਲੀ ਸੱਟਾਂ ਹੀ ਲੱਗੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























