ਹੁਸ਼ਿਆਰਪੁਰ ਦੇ ਦਸੂਹਾ-ਹਾਜੀਪੁਰ ਮੁੱਖ ਮਾਰਗ ‘ਤੇ ਪੈਂਦੇ ਪਿੰਡ ਖਿਜ਼ਰਪੁਰ ਵਿਖੇ ਤੂੜੀ ਦੀਆਂ ਗੱਠਾਂ ਨਾਲ ਭਰੀ ਇੱਕ ਟ੍ਰੈਕਟਰ-ਟਰਾਲੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ‘ਚ ਸ਼ਾਰਟ ਸਰਕਟ ਹੋ ਗਿਆ। ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਟ੍ਰੈਕਟਰ ਚਾਲਕ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਿਆ ਹਨ।
ਜਾਣਕਾਰੀ ਦਿੰਦਿਆਂ ਪਿੰਡ ਖਿਜ਼ਰਪੁਰ ਦੇ ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਦੇ ਕਰੀਬ ਦਸੂਹਾ ਵੱਲੋਂ ਆ ਰਹੀ ਇਹ ਟਰਾਲੀ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਨਾਲ ਟਕਰਾ ਗਿਆ। ਜਿਸ ਕਾਰਨ ਅੱਗ ਨੇ ਭਯਾਨਕ ਰੂਪ ਧਾਰ ਲਿਆ। ਸਥਾਨਕ ਲੋਕਾਂ ਦੀ ਮਦਦ ਨਾਲ ਟ੍ਰੈਕਟਰ ਚਾਲਕ ਨੂੰ ਤਾਂ ਬਚਾ ਲਿਆ ਗਿਆ ਪਰ ਟਰਾਲੀ ਸੜਕ ਦੇ ਵਿਚਕਾਰ ਹੀ ਪੂਰੀ ਤਰ੍ਹਾਂ ਸੜ ਗਈ।
ਇਹ ਵੀ ਪੜ੍ਹੋ : ਡਾ. ਅਤੁਲ ਵਰਮਾ ਬਣੇ ਹਿਮਾਚਲ ਪ੍ਰਦੇਸ਼ ਦੇ ਨਵੇਂ DGP, ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮ
ਇਲਾਕਾ ਨਿਵਾਸੀਆਂ ਨੇ ਅੱਗ ਬੁਝਾਉਣ ਵਿੱਚ ਕਾਫੀ ਮਦਦ ਕੀਤੀ ਪਰ ਅੱਗ ਹੋਰ ਵੱਧਣ ਕਾਰਨ ਕੋਈ ਹੱਲ ਨਾ ਨਿਕਲਿਆ ਜਿਸ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਪਰ ਫਾਇਰ ਬ੍ਰਿਗੇਡ ਕਾਫੀ ਦੇਰ ਬਾਅਦ ਪਹੁੰਚਿਆ। ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਫਿਲਹਾਲ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਇਆ ਜਾ ਰਿਹਾ ਹੈ। ਇਸ ਕਾਰਨ ਹੁਸ਼ਿਆਰਪੁਰ ‘ਚ ਕਈ ਘੰਟੇ ਜਾਮ ਰਿਹਾ।
ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਦਸੂਹਾ ਤੋਂ ਤਲਵਾੜਾ ਨੂੰ ਹਰ ਰੋਜ਼ 100 ਤੋਂ ਵੱਧ ਓਵਰਲੋਡ ਟਰਾਲੀਆਂ ਲੰਘਦੀਆਂ ਹਨ, ਜਿਸ ਕਾਰਨ ਸਾਰੀ ਸੜਕ ਜਾਮ ਹੋ ਜਾਂਦੀ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਵਾਹਨਾਂ ’ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਵਾਪਰ ਸਕਣ।
ਵੀਡੀਓ ਲਈ ਕਲਿੱਕ ਕਰੋ -: