ਅਬੋਹਰ ਮਲੋਟ ਰੋਡ ‘ਤੇ ਪਿੰਡ ਚੰਨਣਖੇੜਾ ਨੇੜੇ ਵੀਰਵਾਰ ਨੂੰ ਇਕ ਵੱਡਾ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ। ਟਰਾਲਾ ਡ੍ਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੜਕ ’ਤੇ ਲੱਗੇ ਬੈਰੀਕੇਡਾਂ ਕਾਰਨ ਵਾਪਰਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਨੂਮਾਨਗੜ੍ਹ ਵਾਸੀ ਇਕਬਾਲ ਸਿੰਘ ਦੇ ਟਰਾਲੇ ਨੂੰ ਉਸ ਦਾ ਡ੍ਰਾਈਵਰ ਹਰਬੰਸ ਫ਼ਿਰੋਜ਼ਪੁਰ ਲੈ ਕੇ ਜਾ ਰਿਹਾ ਸੀ, ਜਿਸ ਵਿੱਚ ਪਾਊਡਰ ਦੇ ਪੈਕਟ ਭਰੇ ਹੋਏ ਸਨ। ਜਦੋਂ ਉਨ੍ਹਾਂ ਦੀ ਗੱਡੀ ਸਵੇਰੇ 5 ਵਜੇ ਦੇ ਕਰੀਬ ਚੰਨਣਖੇੜਾ ਨੇੜੇ ਪੁੱਜੀ ਤਾਂ ਸੜਕ ‘ਤੇ ਲੱਗੇ ਬੈਰੀਕੇਡਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਉਸ ਦਾ ਟਰਾਲਾ ਬੇਕਾਬੂ ਹੋ ਕੇ ਇਕ ਟੋਏ ‘ਚ ਪਲਟ ਗਿਆ।
ਇਹ ਵੀ ਪੜ੍ਹੋ : ਜਗਰਾਓ ‘ਚ ਟਰਾਲਾ ਚਾਲਕ ਨੇ ਐਕਟਿਵਾ ਸਵਾਰ ਹੇਂਡੀਕੈਪ ਜੋੜੇ ਨੂੰ ਮਾ.ਰੀ ਟੱ.ਕਰ, ਮਹਿਲਾ ਦੀ ਹੋਈ ਮੌ.ਤ
ਜਿਸ ਕਾਰਨ ਟਰਾਲੇ ‘ਚ ਭਰੇ ਪਾਊਡਰ ਦੇ ਪੈਕਟ ਜ਼ਮੀਨ ‘ਤੇ ਪਲਟ ਗਏ। ਡਰਾਈਵਰ ਦੀ ਸਮਝਦਾਰੀ ਕਾਰਨ ਉਸ ਦੀ ਜਾਨ ਬਚ ਗਈ। ਸੂਚਨਾ ਮਿਲਣ ‘ਤੇ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।
ਵੀਡੀਓ ਲਈ ਕਲਿੱਕ ਕਰੋ -: