ਜਲੰਧਰ-ਪਠਾਨਕੋਟ ਹਾਈਵੇਅ ‘ਤੇ ਧੁੰਦ ਕਰਕੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਟਰੱਕ ਅਤੇ ਇੱਕ ਕਾਰ ਵਿਚਾਲੇ ਜ਼ੋਰਦਾਰ ਟੱਕਰ ਹੋਈ। ਹਾਦਸੇ ਤੋਂ ਬਾਅਦ ਟਰੱਕ ਡ੍ਰਾਈਵਰ ਮੌਕੇ ਤੋਂ ਫਰਾਰ ਗਿਆ। ਹਾਦਸੇ ਕਾਰਨ ਗੱਡੀ ਵਿੱਚ ਸਵਾਰ ਇੱਕ ਛੋਟੀ ਕੁੜੀ ਅਤੇ ਉਸ ਦੀ ਮਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ।

ਹਾਦਸੇ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਟਰੱਕ ਮਾਲਕ ਨੂੰ ਸੂਚਿਤ ਕੀਤਾ। ਜਾਣਕਾਰੀ ਦਿੰਦੇ ਹੋਏ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਰਾਏਪੁਰ ਮੋੜ ‘ਤੇ ਹਾਦਸਾ ਵਾਪਰਿਆ। ਟਰੱਕ ਧੋਗੜੀ ਤੋਂ ਆ ਰਿਹਾ ਸੀ ਅਤੇ ਵੇਨਿਊ ਕਾਰ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ : 1-2 ਨਹੀਂ, ਕ੍ਰਿਕਟ ‘ਚ ਹੋਣ ਜਾ ਰਹੇ ਨੇ 73 ਨਵੇਂ ਬਦਲਾਅ, ਜਾਣੋ ਕਦੋਂ ਤੇ ਕਿਹੜੇ ਨਿਯਮ ਕੀਤੇ ਜਾਣਗੇ ਲਾਗੂ ?
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ ਹੈ। ਹਾਦਸੇ ਵਿੱਚ ਇੱਕ 3 ਸਾਲਾ ਬੱਚੀ ਅਤੇ ਇੱਕ 28 ਸਾਲਾ ਮਾਂ ਜ਼ਖਮੀ ਹੋ ਗਈ। ਉਨ੍ਹਾਂ ਨੂੰ ਇਲਾਜ ਲਈ ਕੈਪੀਟਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਟਰੱਕ ਮਾਲਕ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਹੈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
























