ਅਮ੍ਰਿਤਪਾਲ ਦੀ ਪਾਰਟੀ ਦੇ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ ‘ਤੇ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ। ਬਾਈਕ ਸਵਾਰ ਦੋ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਹ ਘਟਨਾ ਖੰਨਾ ਦੇ ਦੋਰਾਹਾ ਵਿਖੇ ਵਾਪਰੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਚੀਮਾ ਆਪਣੀ ਇਨੋਵਾ ਕਾਰ ਵਿੱਚ ਲੁਧਿਆਣਾ ਤੋਂ ਦੋਰਾਹਾ ਵਾਪਸ ਆ ਰਹੇ ਸਨ।
ਰਿਪੋਰਟਾਂ ਅਨੁਸਾਰ, ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਦੋਰਾਹਾ ਦੇ ਗੁਰਥਲੀ ਪੁਲ ਨੇੜੇ ਜਸਵੰਤ ਸਿੰਘ ਚੀਮਾ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਹਨੇਰੇ ਕਾਰਨ, ਚੀਮਾ ਨੂੰ ਸ਼ੱਕੀ ਵਿਅਕਤੀਆਂ ‘ਤੇ ਸ਼ੱਕ ਹੋਇਆ, ਇਸ ਲਈ ਉਨ੍ਹਾਂ ਨੇ ਗੱਡੀ ਨਹੀਂ ਰੋਕੀ ਅਤੇ ਅੱਗੇ ਵਧਦੇ ਰਹੇ। ਇਸ ਦੌਰਾਨ, ਅਣਪਛਾਤੇ ਹਮਲਾਵਰਾਂ ਨੇ ਉਸਦੀ ਕਾਰ ‘ਤੇ ਗੋਲੀਆਂ ਚਲਾਈਆਂ, ਜੋ ਇਨੋਵਾ ਦੀ ਖਿੜਕੀ ‘ਤੇ ਲੱਗੀਆਂ। ਖੁਸ਼ਕਿਸਮਤੀ ਨਾਲ, ਜਸਵੰਤ ਸਿੰਘ ਚੀਮਾ ਗੋਲੀਬਾਰੀ ਵਿੱਚ ਵਾਲ-ਵਾਲ ਬਚ ਗਏ।
ਇਹ ਵੀ ਪੜ੍ਹੋ : 27 ਜਨਵਰੀ ਨੂੰ SYL ਦੇ ਮੁੱਦੇ ‘ਤੇ ਹੋਵੇਗੀ ਅਹਿਮ ਮੀਟਿੰਗ, CM ਮਾਨ ਤੇ CM ਨਾਇਬ ਸੈਣੀ ਮੀਟਿੰਗ ‘ਚ ਹੋਣਗੇ ਸ਼ਾਮਿਲ
ਵੀਡੀਓ ਲਈ ਕਲਿੱਕ ਕਰੋ -:
























