ਪੰਜਾਬ ਦੇ ਜਲੰਧਰ ‘ਚ ਗੀਜ਼ਰ ਗੈਸ ਚੜ੍ਹਨ ਨਾਲ 2 ਸਕੀਆਂ ਭੈਣਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਭੈਣਾਂ ਨਹਾਉਣ ਲਈ ਬਾਥਰੂਮ ਗਈਆਂ ਸਨ। ਜਦੋਂ ਉਹ ਕਾਫੀ ਦੇਰ ਤੱਕ ਬਾਹਰ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ। ਦੋਹਾਂ ਦੇ ਸਰੀਰ ਨੀਲੇ ਹੋ ਚੁੱਕੇ ਸਨ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦਾਦਾ ਮੰਗਤ ਰਾਮ ਨੇ ਦੱਸਿਆ ਕਿ ਐਤਵਾਰ ਦੁਪਹਿਰ ਕਰੀਬ 12 ਵਜੇ ਦੋਵੇਂ ਲੜਕੀਆਂ ਨਹਾਉਣ ਲਈ ਗਈਆਂ ਸਨ। ਦੋਵਾਂ ਨੇ ਗੈਸ ਗੀਜ਼ਰ ਆਨ ਕਰ ਲਿਆ ਸੀ ਪਰ ਐਗਜ਼ਾਸਟ ਫੈਨ ਚਾਲੂ ਨਹੀਂ ਸੀ। ਬਹੁਤ ਦੇਰ ਤੱਕ ਜਦੋਂ ਦੋਵੇ ਕੁੜੀਆਂ ਬਾਹਰ ਨਹੀਂ ਆਈਆਂ ਤਾਂ ਉਸਦੇ ਛੋਟੇ ਭਰਾ ਨੇ ਆਵਾਜ਼ਾਂ ਮਾਰੀਆਂ ਪਰ ਕੋਈ ਜਵਾਬ ਨਹੀਂ ਆਇਆ। ਛੋਟੇ ਬੱਚੇ ਨੇ ਆਸ-ਪਾਸ ਦੇ ਲੋਕਾਂ ਨੂੰ ਦੱਸਿਆ ਤੇ ਪਰਿਵਾਰ ਨੇ ਦਰਵਾਜ਼ਾ ਤੋੜ ਕੇ ਜਦੋਂ ਦੇਖਿਆ ਤਾਂ ਦੋਨੇ ਬੱਚੀਆਂ ਬੇਹੋਸ਼ ਡਿੱਗੀਆਂ ਹੋਈਆਂ ਸਨ। ਗੈਸ ਚੜ੍ਹਨ ਕਾਰਨ ਦੋਵਾਂ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਮਾਨਸਾ ਦਾ ਨੌਜਵਾਨ ਬਣਿਆ ਫਲਾਇੰਗ ਅਫ਼ਸਰ, 4 ਸਾਲਾਂ ਦੀ ਮਿਹਨਤ ਮਗਰੋਂ ਹਾਸਿਲ ਕੀਤਾ ਮੁਕਾਮ
ਮ੍ਰਿਤਕ ਲੜਕੀਆਂ ਦੀ ਪਛਾਣ ਸ਼ਰਨਜੋਤ ਕੌਰ (10) ਅਤੇ ਪ੍ਰਭਜੋਤ ਕੌਰ (12) ਵਜੋਂ ਹੋਈ ਹੈ। ਪ੍ਰਭਜੋਤ 7ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਸ਼ਰਨਜੋਤ ਕੌਰ 5ਵੀਂ ਜਮਾਤ ਦੀ ਸੀ। ਲੜਕੀਆਂ ਭੋਗਪੁਰ ਕਸਬੇ ਦੇ ਪਿੰਡ ਲਾਡੋਈ ਮੱਕੀ ਦੀਆਂ ਰਹਿਣ ਵਾਲੀਆਂ ਸਨ। ਪਰਿਵਾਰ ਦੇ ਮੁੱਖੀ ਨੇ ਦੱਸਿਆ ਬੱਚਿਆਂ ਦੀ ਮਾਤਾ ਵਿਦੇਸ਼ ਦੁਬਈ ਵਿੱਚ ਰਹਿੰਦੀ ਸੀ ਅਤੇ ਬੱਚਿਆਂ ਦੋਨੋਂ ਉਹਨਾਂ ਕੋਲ ਹੀ ਰਹਿੰਦੀਆਂ ਸਨ। ਇਹ ਸਾਰੀ ਮੰਦਭਾਗੀ ਘਟਨਾ ਦੇ ਪਤਾ ਲੱਗਣ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਅਤੇ ਹਰ ਇੱਕ ਵਿਅਕਤੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਿਹਾ ਹੈ। ਬੱਚਿਆਂ ਦੇ ਸਕੂਲ ਟੀਚਰ ਵੀ ਪਰਿਵਾਰ ਦੇ ਨਾਲ ਬੱਚੀਆਂ ਦੇ ਜਾਣ ਦਾ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: