ਕਹਿੰਦੇ ਹਨ ਕਿ ਜੇਕਰ ਪਿਆਰ ਸੱਚਾ ਹੈ ਤਾਂ ਪਿਆਰ ਪਾਉਣ ਲਈ ਕੁਝ ਕੁਰਬਾਨ ਕਰਨਾ ਪੈਂਦਾ ਹੈ। ਜਲੰਧਰ ਦੇ ਸੁਖਵਿੰਦਰ ਸਿੰਘ, ਜੋ ਕਿ ਪੇਸ਼ੇ ਤੋਂ ਕਾਰੋਬਾਰੀ ਹਨ, ਨੇ ਕੁਝ ਅਜਿਹਾ ਹੀ ਕੀਤਾ ਹੈ। ਸੁਖਵਿੰਦਰ ਸਿੰਘ ਹੈਲੀਕਾਪਟਰ ਵਿੱਚ ਆਪਣੀ ਲਾੜੀ ਨੂੰ ਲੈਣ ਪਹੁੰਚਿਆ। ਧਨਾਓ ਰਿਜ਼ੋਰਟ ‘ਚ ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਹੈਲੀਕਾਪਟਰ ‘ਚ ਰਵਾਨਾ ਹੋਏ। ਨੂਰਮਹਿਲ ਦਾ ਰਹਿਣ ਵਾਲਾ ਸੁਖਵਿੰਦਰ 17 ਸਾਲਾਂ ਤੋਂ ਮਮਤਾ ਨੂੰ ਡੇਟ ਕਰ ਰਿਹਾ ਸੀ। ਦੋਵਾਂ ਨੇ ਸਾਲ 2024 ਦੇ ਵੈਲੇਨਟਾਈਨ ਹਫਤੇ ‘ਚ 11 ਫਰਵਰੀ ਨੂੰ ਵਿਆਹ ਕਰਨ ਦੀ ਯੋਜਨਾ ਬਣਾਈ ਸੀ।
ਸੁਖਵਿੰਦਰ ਨੇ ਵਿਆਹ ਵਿੱਚ ਆਪਣੀ ਐਂਟਰੀ ਨੂੰ ਖਾਸ ਬਣਾਉਣ ਲਈ ਹੈਲੀਕਾਪਟਰ ਵਿੱਚ ਆਉਣ ਦਾ ਫੈਸਲਾ ਕੀਤਾ। ਹੈਲੀਕਾਪਟਰ ‘ਚ ਲਾੜੇ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਹੈਲੀਪੈਡ ਨੇੜੇ ਇਕੱਠੇ ਹੋ ਗਏ। ਨੂਰਮਹਿਲ-ਨਕੋਦਰ ਰੋਡ ‘ਤੇ ਸਥਿਤ ਪਿੰਡ ਬਾਠ ਕਲਾਂ ਦੇ ਰਹਿਣ ਵਾਲੇ ਕਾਰੋਬਾਰੀ ਸੁਖਵਿੰਦਰ ਸਿੰਘ ਦੇ ਵਿਆਹ ਲਈ ਹੈਲੀਕਾਪਟਰ ਦੇ ਨਾਲ-ਨਾਲ ਦੋ ਲਗਜ਼ਰੀ ਗੱਡੀਆਂ ਵੀ ਮੰਗਵਾਈਆਂ ਗਈਆਂ ਸਨ। ਲਾੜੇ ਦੀ ਮੰਗ ‘ਤੇ ਚੰਡੀਗੜ੍ਹ ਦੀ ਹਵਾਬਾਜ਼ੀ ਕੰਪਨੀ ਵਿੰਗਜ਼ ਐਂਡ ਸਕਾਈ ਨਾਲ ਸੰਪਰਕ ਕੀਤਾ ਗਿਆ।
ਸੁਖਵਿੰਦਰ ਦੇ ਭਤੀਜੇ ਰਣਜੀਤ ਨੇ ਦੱਸਿਆ ਕਿ ਲੰਬੇ ਪਿਆਰ ਦੀਆਂ ਖੁਸ਼ੀਆਂ ਨੂੰ ਵਿਆਹ ਵਿੱਚ ਬਦਲਣ ਅਤੇ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਇਹ ਪ੍ਰਬੰਧ ਕੀਤਾ ਗਿਆ ਸੀ। ਆਮ ਤੌਰ ‘ਤੇ ਅਜਿਹੇ ਵਿਆਹ ਘੱਟ ਹੀ ਦੇਖਣ ਨੂੰ ਮਿਲਦੇ ਹਨ। ਲਾੜੇ ਨੂੰ ਹੈਲੀਕਾਪਟਰ ‘ਚ ਆਉਂਦੇ ਦੇਖ ਸਭ ਨੂੰ ਇਹ ਵਿਆਹ ਯਾਦ ਰਹੇਗਾ।
ਇਹ ਵੀ ਪੜ੍ਹੋ : ਕੈਨੇਡਾ ‘ਚ ਨੈਨੀ ਜਾਂ ਨਰਸ ਵਜੋਂ ਕੰਮ ਕਰਨਾ ਚਾਹੁੰਦੇ ਹੋ, ਤਾਂ ਆਸਾਨ ਪ੍ਰਕਿਰਿਆ ਰਾਹੀਂ ਪੂਰਾ ਕਰੋ ਕੈਨੇਡਾ ’ਚ ਸੈਟਲ ਹੋਣ ਦਾ ਸੁਪਨਾ
ਹੈਲੀਕਾਪਟਰ ਮੁਹੱਈਆ ਕਰਵਾਉਣ ਵਾਲੀ ਕੰਪਨੀ ਵਿੰਗਜ਼ ਐਂਡ ਸਕਾਈ ਏਵੀਏਸ਼ਨ ਕੰਪਨੀ ਦੇ ਬੁਲਾਰੇ ਅਭਿਸ਼ੇਕ ਗੁਪਤਾ ਨੇ ਦੱਸਿਆ ਕਿ ਤੈਅ ਪ੍ਰੋਗਰਾਮ ਅਨੁਸਾਰ ਲਾੜੇ ਨੂੰ ਐਤਵਾਰ (11 ਫਰਵਰੀ) ਨੂੰ ਸਵੇਰੇ ਕਰੀਬ 11.30 ਵਜੇ ਨੂਰਮਹਿਲ ਦੇ ਪਿੰਡ ਬਾਠ ਕਲਾਂ ਨੇੜਿਓਂ ਬਿਠਾਇਆ ਗਿਆ। ਬਾਅਦ ਵਿਚ ਦੁਪਹਿਰ 3.30 ਵਜੇ ਦੁਲਹਨ ਦੀ ਵਿਦਾਈ ਤੋਂ ਬਾਅਦ ਉਸ ਨੂੰ ਮੁੜ ਹੈਲੀਕਾਪਟਰ ਰਾਹੀਂ ਪਿੰਡ ਬਾਠ ਕਲਾਂ ਵਿਖੇ ਉਤਾਰਿਆ ਗਿਆ। ਹੈਲੀਕਾਪਟਰ ਦਾ ਕਿਰਾਇਆ ਸਮੇਂ ਅਤੇ ਦੂਰੀ ‘ਤੇ ਨਿਰਭਰ ਕਰਦਾ ਹੈ। ਅੰਦਾਜ਼ਨ ਕਿਰਾਇਆ 3 ਲੱਖ ਤੋਂ 6 ਲੱਖ ਰੁਪਏ ਤੱਕ ਹੈ। ਜੇਕਰ ਦੂਰੀ ਵਧਦੀ ਹੈ ਤਾਂ ਕਿਰਾਇਆ ਹੋਰ ਵੀ ਵੱਧ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ –
“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”