ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਵੀਰਵਾਰ ਨੂੰ ਦੂਜਾ ਦਿਨ ਹੈ ਅਤੇ ਇਸ ਵਿੱਚ ਹੰਗਾਮਾ ਹੋਣ ਦੇ ਆਸਾਰ ਹਨ। ਕਿਉਂਕਿ ‘ਆਪ’ ਵੱਲੋਂ ਸੈਸ਼ਨ ਦੇ ਪਹਿਲੇ ਦਿਨ ਗਵਰਨਰ ਨੂੰ ਦੱਸੇ ਬਿਨ੍ਹਾਂ ਭਰੋਸਗੀ ਮਤਾ ਲਿਆਂਦਾ ਗਿਆ। ਇਸ ਤੋਂ ਬਾਅਦ ਭਾਜਪਾ ਵਿਧਾਇਕਾਂ ਨੇ ਸੈਸ਼ਨ ਤੋਂ ਵਾਕ ਆਊਟ ਕੀਤਾ ਸੀ। ਵਿਰੋਧ ਤੇ ਹੰਗਾਮੇ ਦੇ ਮੱਦੇਨਜ਼ਰ ਸਾਰੇ ਕਾਂਗਰਸੀਆਂ ਨੂੰ 27 ਸਤੰਬਰ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਸੀ। ਸੈਸ਼ਨ ਦੇ ਦੂਜੇ ਦਿਨ ਵੀ ਵਿਰੋਧੀ ਦਲਾਂ ਵੱਲੋਂ ‘ਆਪ’ ਦਾ ਵਿਰੋਧ ਕੀਤੇ ਜਾਣ ਦੀ ਗੱਲ ਕਹੀ ਗਈ ਹੈ।
ਇਸ ਮਾਮਲੇ ਵਿੱਚ ਪ੍ਰਤਾਪ ਬਾਜਵਾ ਨੇ ਕਿਹਾ ਕਿ CM ਮਾਨ ਗਵਰਨਰ ਨੂੰ ਬਿਨ੍ਹਾਂ ਦੱਸੇ ਸੈਸ਼ਨ ਦੇ ਪਹਿਲੇ ਹੀ ਦਿਨ ਭਰੋਸਗੀ ਮਤਾ ਲਿਆਏ, ਜਦਕਿ AAP ਵੱਲੋਂ ਪੰਜਾਬ ਗਵਰਨਰ ਨੂੰ GST, ਬਿਜਲੀ ਤੇ ਪਰਾਲੀ ਦੇ ਮੁੱਦਿਆਂ ‘ਤੇ ਸੈਸ਼ਨ ਵਿੱਚ ਚਰਚਾ ਕਰਨ ਦਾ ਏਜੰਡਾ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਨਾਲ ਮੀਟਿੰਗ ਦੇ ਬਾਅਦ ਕਿਸਾਨਾਂ ਨੇ ਭਲਕੇ ਜਲੰਧਰ- ਦਿੱਲੀ ਹਾਈਵੇ ਬੰਦ ਦੀ ਕਾਲ ਲਈ ਵਾਪਸ
ਦੱਸ ਦੇਈਏ ਕਿ ‘ਆਪ’ ਸਰਕਾਰ ਵੱਲੋਂ ਅੱਜ ਦੀ ਸੈਸ਼ਨ ਕਾਰਵਾਈ ਦੌਰਾਨ GST, ਬਿਜਲੀ ਤੇ ਪਰਾਲੀ ਦੇ ਮੁੱਦਿਆਂ ‘ਤੇ ਚਰਚਾ ਕਰ ਸਕਦੀ ਹੈ, ਪਰ ਇਨ੍ਹਾਂ ਮੁੱਦਿਆਂ ‘ਤੇ ਚਰਚਾ ਹੋ ਸਕੇਗੀ ਜਾਂ ਨਹੀਂ, ਇਸਦਾ ਪਤਾ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਹੀ ਲੱਗੇਗਾ। ਕਿਉਂਕਿ ਸੈਸ਼ਨ ਦੇ ਹੰਗਾਮੇਦਾਰ ਰਹਿਣ ਦਾ ਖਦਸ਼ਾ ਬਰਕਰਾਰ ਹੈ। ਸੈਸ਼ਨ ਦੀ ਕਾਰਵਾਈ 2.00 ਵਜੇ ਤੋਂ ਸ਼ੁਰੂ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: