ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਲੁਧਿਆਣਾ ਪਹੁੰਚ ਗਏ ਹਨ। ਚੱਢਾ ਨੇ ਫਤਿਹਗੜ੍ਹ ਸਾਹਿਬ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਤੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਲਈ ਲੋਕਾਂ ਦਾ ਸਮਰਥਨ ਮੰਗਿਆ।
ਰਾਘਵ ਚੱਢਾ ਨੇ ਕਿਹਾ ਕਿ ਜਦੋਂ ਮੈਂ ਪਿਛਲੇ 2 ਸਾਲ ਪਹਿਲਾਂ ਆਇਆ ਸੀ ਤਾਂ ਸ਼ਹਿਰ ਦੇ ਲੋਕਾਂ ਨੇ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਮੇਰਾ ਬਹੁਤ ਸਾਥ ਦਿੱਤਾ। ਇੰਨੀਆਂ ਜ਼ਿਆਦਾ ਸੀਟਾਂ ਦਿਵਾ ਕੇ ਰਿਕਾਰਡ ਬਣਾ ਦਿੱਤਾ। ਅੱਜ ਪੰਜਾਬ ਦੇ ਲੋਕਾਂ ਦਾ ਬਿਲ ਜ਼ੀਰੋ ਆ ਰਿਹਾ ਹੈ। ਸਕੂਲ ਵਧੀਆ ਬਣ ਰਹੇ ਹਨ। ਹੁਣ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ ਤਾਂ ਭਗਵੰਤ ਮਾਨ ਸਰਕਾਰ ਨੇ ਨੌਕਰੀਆਂ ਦੀ ਬੌਛਾਰ ਲਗਾ ਦਿੱਤੀ ਹੈ।
ਚੱਢਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਹੁਣ ਭਗਵੰਤ ਮਾਨ ਦੇ ਹੱਥ ਸਾਂਸਦ ਵਿਚ ਮਜ਼ਬੂਤ ਕਰੋ। ਪਿਚਲੇ 2 ਸਾਲ ਤੋਂ ਲਗਾਤਾਰ ਪੰਜਾਬ ਦੇ ਪਾਣੀ ਤੇ ਕਿਸਾਨੀ ਦਾ ਮੁੱਦਾ ਮੈਂ ਬਤੌਰ ਸਾਂਸਦ ਰਾਜ ਸਭਾ ਵਿਚ ਚੁੱਕੇ ਹਨ। ਸੰਸਦ ਵਿਚ ਪੰਜਾਬ ਵਿਚ ਭਗਵੰਤ ਮਾਨ ਦੀ ਆਵਾਜ਼ ਬਣ ਕੇ 13 ਸਾਂਸਦ ਗੂੰਜਣਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪਹੁੰਚੇ ‘ਆਪ’ ਸੁਪਰੀਮੋ ਕੇਜਰੀਵਾਲ, ਬੋਲੇ-‘ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਵਪਾਰੀ’
31 ਸਾਲ ਦੇ ਰਾਘਵ ਨੇ ਦਿੱਲੀ ਦੇ ਮਾਡਰਨ ਸਕੂਲ ਤੋਂ ਪੜ੍ਹਾਈ ਕੀਤੀ। ਇਸ ਦੇ ਬਾਅਦ ਉਨ੍ਹਾਂ ਦਾ ਦਾਖਲਾ ਲੰਦਨ ਸਕੂਲ ਆਫ ਇਕੋਨਾਮਿਕਸ ਵਿਚ ਹੋ ਗਿਆ। ਇਥੋਂ ਚਾਰਟਰਡ ਅਕਾਊਂਟੈਂਟ ਬਣ ਕੇ ਨਿਕਲੇ। 2012 ਵਿਚ ਕੁਝ ਦਿਨਾਂ ਲਈ ਦੇਸ਼ ਪਰਤੇ ਤਾਂ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਹੋਈ। ਇਥੋਂ ਸਿਆਸੀ ਸਫਰ ਦੀ ਨੀਂਹ ਪਈ। ਰਾਘਵ ਦਾ ਸੁਪਨਾ ਭਾਰਤੀ ਫੌਜ ਵਿਚ ਸ਼ਾਮਲ ਹੋਣਾ ਸੀ। 2019 ਲੋਕ ਸਭਾ ਚੋਣਾਂ ਵਿਚ ਰਾਘਵ ਦੱਖਣੀ ਦਿੱਲੀ ਵਿਚ ਆਪ ਉਮੀਦਵਾਰ ਸਨ। ਉਨ੍ਹਾਂ ਦੇ ਸਾਹਮਣੇ ਭਾਜਪਾ ਦੇ ਰਮੇਸ਼ ਬਿਥੂੜੀ ਤੇ ਕਾਂਗਰਸ ਦੇ ਬਾਕਸਰ ਬੀਜੇਂਦਰ ਸਿੰਘ ਮੈਦਾਨ ਵਿਚ ਸਨ। ਰਾਘਵ ਦੂਜੇ ਸਥਾਨ ‘ਤੇ ਰਹੇ। ਉਹ ‘ਆਪ’ ਦੇ ਰਾਸ਼ਟਰੀ ਬੁਲਾਰੇ ਤੇ ਹੁਣ ਰਾਜ ਸਭਾ ਦੇ ਸਾਂਸਦ ਵੀ ਹਨ।