ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਉਸ ਮੁਤਾਬਕ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਆਉਣ ਵਾਲੇ 3-4 ਦਿਨਾਂ ਵਿਚ ਮੀਂਹ ਪਵੇਗਾ ਜਦੋਂ ਕਿ ਕਈ ਅਜਿਹੇ ਸੂਬੇ ਹੋਣਗੇ ਜਿਥੇ ਮਾਨਸੂਨ ਦੇਰੀ ਨਾਲ ਪਹੁੰਚੇਗਾ ਤੇ ਨਾਲ ਹੀ ਹੀਟਵੇਵ ਦਾ ਅਲਰਟ ਜਾਰੀ ਰਹੇਗਾ।
IMD ਵੱਲੋਂ ਜਾਰੀ ਜਾਣਕਾਰੀ ਮੁਤਾਬਕ ਮਾਨਸੂਨ ਅਗਲੇ 3-4 ਚਾਰ ਦਿਨਾਂ ਵਿਚ ਅੱਗੇ ਵਧੇਗਾ ਤੇ ਮੱਧਪ੍ਰਦੇਸ਼, ਝਾਰਖੰਡ ਤੇ ਬਿਹਾਰ ਵਿਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਜਦੋਂ ਕਿ ਕੁਝ ਸ਼ਹਿਰਾਂ ਵਿਚ ਹੀਟ ਵੇਵ ਰਹੇਗੀ। ਪੰਜਾਬ, ਹਰਿਆਣਾ, ਬਿਹਾਰ, ਰਾਜਸਥਾਨ ਵਿਚ ਆਉਣ ਵਾਲੇ ਦਿਨਾਂ ਵਿਚ ਮਾਨਸੂਨ ਦੇਰੀ ਨਾਲ ਤਾਂ ਪਹੁੰਚੇਗਾ ਪਰ ਤਾਪਮਾਨ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਪੰਜਾਬੀਆਂ ਨੂੰ ਅਜੇ ਗਰਮੀ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ।
ਇਹ ਵੀ ਪੜ੍ਹੋ : ਕ/ਰੰਟ ਲੱਗਣ ਮਗਰੋਂ 60 ਫੁੱਟ ਉੱਚੇ ਖੰਬੇ ਤੋਂ ਡਿੱਗੇ ਨੌਜਵਾਨ ਦੇ ਨਿਕਲੇ ਸਾ/ਹ, ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ
ਦਿੱਲੀ ਵਿਚ ਮੀਂਹ ਪਵੇਗਾ। 3-4 ਮੌਸਮ ਸੁਹਾਵਣਾ ਰਹੇਗਾ ਤੇ ਹਲਕਾ ਤੂਫਾਨ ਆਏਗਾ ਤੇ ਤੇਜ਼ ਹਵਾਵਾਂ ਚੱਲਣਗੀਆਂ। ਫਿਰ ਮਾਨਸੂਨ ਉੱਤਰ ਭਾਰਤ ਦੇ ਹੋਰਨਾਂ ਜ਼ਿਲ੍ਹਿਆਂ ਵਿਚ ਦਾਖਲ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: