ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਨੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਕਸਬਾ ਹਰੀਕੇ ਹੈਡ ਤੋਂ ਪ੍ਰਸ਼ਾਸਨ ਵੱਲੋਂ ਤਿੰਨ ਦਰ ਖੋਲ੍ਹ ਦਿੱਤਾ ਗਿਆ ਹੈ। ਇਸ ਕਾਰਨ ਹੇਠਲੇ ਇਲਾਕਿਆਂ ਵਿੱਚ ਪਾਣੀ ਦਾ ਲੈਵਲ ਵੱਡੇ ਪੱਧਰ ‘ਤੇ ਵੱਧ ਗਿਆ ਅਤੇ ਕਿਸਾਨਾਂ ਦੀਆਂ ਦਰਿਆ ਦੇ ਨਾਲ ਉੱਗੀਆਂ ਫਸਲਾਂ ਵਿੱਚ ਪਾਣੀ ਭਰ ਗਿਆ। ਪਾਣੀ ਭਰ ਜਾਣ ਦੇ ਕਾਰਨ ਕਿਸਾਨਾਂ ਨੂੰ ਫਸਲਾਂ ਖਰਾਬ ਹੋਣ ਦਾ ਡਰ ਸਤਾਉਣ ਲੱਗਿਆ ਹੈ।

ਇਸ ਸਬੰਧੀ ਗੱਲਬਾਤ ਕਰਦੇ ਹੋਏ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਲੂਵਾਲੀਆ ਅਤੇ ਹੋਰ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ 2025 ਵਿੱਚ ਭਾਰੀ ਬਾਰਿਸ਼ਾਂ ਹੋਈਆਂ ਸਨ ਅਤੇ ਜਿਸ ਕਾਰਨ ਵੱਡੇ ਪੱਧਰ ਤੇ ਪੱਟੀ ਏਰੀਏ ਵਿੱਚ ਹੜ੍ਹਾਂ ਦੀ ਮਾਰ ਪੈਣ ਕਾਰਨ ਲੋਕਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਸੀ ਪਰ ਹੁਣ ਨਾ ਤਾਂ ਅਜੇ ਤੱਕ ਕੋਈ ਬਾਰਿਸ਼ ਹੋਈ ਹੈ ਅਤੇ ਨਾ ਹੀ ਪਿਛਲੇ ਬੰਨਿਓ ਕੋਈ ਡੈਮ ਖੋਲ੍ਹੇ ਗਏ ਹਨ। ਇਸ ਦੇ ਬਾਵਜ਼ੂਦ ਪ੍ਰਸ਼ਾਸਨ ਵੱਲੋਂ ਹਰੀਕੇ ਹੈਡ ਤੋਂ ਤਿੰਨ ਦਰ ਖੋਲ੍ਹ ਕੇ ਅੱਗੇ ਹੇਠਲੇ ਇਲਾਕਿਆਂ ਵਿੱਚ ਕਿਸਾਨਾਂ ਦੀਆਂ ਬੀਜੀਆਂ ਹੋਈਆਂ ਕਣਕ ਦੀਆਂ ਫਸਲਾਂ ਪਾਣੀ ਨਾਲ ਭਰ ਗਈਆਂ ਹਨ।

ਇਹ ਵੀ ਪੜ੍ਹੋ : ਨਾਭਾ : ਪਲਾਂ ‘ਚ ਉਜੜ ਗਿਆ ਹੱਸਦਾ-ਵੱਸਦਾ ਪਰਿਵਾਰ, 3 ਮਹੀਨੇ ਦੀ ਬੱਚੀ ਤੇ ਮਾਂ ਦੀ ਸੜਕ ਹਾ.ਦਸੇ ‘ਚ ਗਈ ਜਾ/ਨ
ਉਥੇ ਹੀ ਇਹ ਪਾਣੀ ਆਉਣ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਫਿਰ ਤੋਂ ਰੇਤਾ ਭਰ ਜਾਵੇਗਾ। ਜਿਸ ਕਾਰਨ ਕਿਸਾਨਾਂ ਦਾ ਫਿਰ ਤੋਂ ਵੱਡਾ ਭਾਰੀ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਪਹਿਲਾਂ ਹੀ ਕਿਸਾਨ ਕਰਜੇ ਦੀ ਮਾਰ ਹੇਠ ਹਨ ਅਤੇ ਅਜੇ ਤੱਕ ਉਹਨਾਂ ਦੀਆਂ ਕਈ ਜ਼ਮੀਨਾਂ ਵਿੱਚੋਂ ਰੇਤਾ ਤੱਕ ਨਹੀਂ ਨਿਕਲਿਆ। ਜਿਸ ਦਾ ਮੁਆਵਜਾ ਲੈਣ ਲਈ ਉਹਨਾਂ ਵੱਲੋਂ 19 ਦਿਨ ਤੋਂ ਧਰਨਾ ਲਾਇਆ ਹੋਇਆ ਹੈ, ਉਤੋਂ ਹੁਣ ਫਿਰ ਪਾਣੀ ਦੀ ਮਾਰ ਕਿਸਾਨਾਂ ਨੂੰ ਸਤਾਉਣ ਲੱਗੀ ਹੈ ਜੋ ਕਿਸਾਨਾਂ ਦਾ ਰਹਿੰਦਾ ਖੂਨ ਦਾ ਵੀ ਭਾਰੀ ਨੁਕਸਾਨ ਕਰ ਦੇਵੇਗੀ। ਇਸ ਮੌਕੇ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਪਾਣੀ ਦੇ ਦਰਾਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਕਿਸਾਨਾਂ ਦਾ ਹੋਰ ਨੁਕਸਾਨ ਨਾ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -:
























