ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ। ਹਰੇਕ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਪੰਜਾਬ ਕਾਂਗਰਸ ਵੱਲੋਂ ਅੱਜ ਕਿਹਾ ਗਿਆ ਹੈਕਿ 2-3 ਦਿਨਾਂ ਵਿਚ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਜਲੰਧਰ ਸੀਟ ਉਪਰ ਕਾਂਗਰਸ ਵੱਲੋਂ ਚਰਚਾ ਚੱਲ ਰਹੀ ਹੈ ਕਿ ਟਿਕਟ ਕਿਸ ਨੂੰ ਦਿੱਤੀ ਜਾਵੇ। ਇਕ ਪਾਸੇ ਕਿਆਸ ਲਗਾਏ ਜਾ ਰਹੇ ਹਨ ਕਿ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਪਰ ਨਾਲ ਹੀ ਚੌਧਰੀ ਪਰਿਵਾਰ ਵੀ ਨਾਰਾਜ਼ਗੀ ਜ਼ਾਹਿਰ ਕਰ ਰਿਹਾ ਹੈ।
ਇਸ ਸਾਰੀ ਚਰਚਾ ‘ਤੇ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਚੰਨੀ ਦੇ ਜਨਮ ਦਿਨ ‘ਤੇ ‘ਸਾਡਾ ਚੰਨੀ ਜਲੰਧਰ’ ਕੇਕ ਕਟਵਾਇਆ ਸੀ। ਅਜਿਹੇ ਵਿਚ ਕਿਆਸ ਲਗਾਏ ਜਾ ਰਹੇ ਸਨ ਕਿ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਇਸ ‘ਤੇ ਕੋਟਲੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਰਾਜਨੀਤੀ ਦੇ ਅੰਦਰ ਕੋਸ਼ਿਸ਼ ਕਰਦਾ ਹੈ ਤੇ ਜਿਥੋਂ ਤੱਕ ਕੇਕ ਦਾ ਸਵਾਲ ਹੈ ਕਿ ਜਲੰਧਰ ਦੇ ਕੁਝ ਲੋਕ ਕੇਕ ਲੈ ਕੇ ਗਏ ਸੀ ਤੇ ਉਸ ‘ਤੇ ਲਿਖੇ ‘ਸਾਡਾ ਚੰਨੀ ਜਲੰਧਰ’ ਤੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਤੇ ਸਿਰਫ ਇਸ ਨਾਲ ਇਹ ਸਪੱਸਟ ਨਹੀਂ ਕਿ ਜਲੰਧਰ ਤੋਂ ਉਨ੍ਹਾਂ ਨੂੰ ਟਿਕਟ ਮਿਲ ਗਈ ਹੈ। ਅਜੇ ਤੱਕ ਇਸ ਦਾ ਐਲਾਨ ਨਹੀਂ ਹੋਇਆ।
ਇਹ ਵੀ ਪੜ੍ਹੋ : ਪਾਣੀ ਦੀ ਡਿੱਗੀ ‘ਚ ਡੁੱਬਣ ਨਾਲ ਮਾਪਿਆਂ ਦੇ ਇਕੌਲਤੇ ਪੁੱਤ ਦੀ ਗਈ ਜਾ.ਨ, ਨਾਨਕੇ ਘਰ ਆਇਆ ਹੋਇਆ ਸੀ ਮਾਸੂਮ
ਜਿਹੋ ਜਿਹਾ ਵਰਤਾਰਾ ਜਲੰਧਰ ਦੀ ਸੀਟ ਨੂੰ ਲੈ ਕੇ ਤੇ ਉਸ ਕੇਕ ਨੂੰ ਲੈ ਕੇ ਸਿਰਜਿਆ ਜਾ ਰਿਹਾ ਹੈ, ਮੇਰੇ ਖਿਆਲ ਨਾਲ ਲੋਕਾਂ ਨੂੰ ਇੰਤਜ਼ਾਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ 2-3 ਦਿਨਾਂ ਵਿਚ ਟਿਕਟਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਈਕਮਾਨ ਨੇ ਦੇਖਣਾ ਹੈ ਕਿ ਉਨ੍ਹਾਂ ਨੇ ਕਿਸ ਨੂੰ ਉਮੀਦਵਾਰ ਚੁਣਨਾ ਹੈ। ਫੈਸਲਾ ਤਾਂ ਹਾਈਕਮਾਂਡ ਦੇ ਹੱਥ ਵਿਚ ਹੈ। ਕੋਟਲੀ ਨੇ ਕਿਹਾ ਕਿ ਅਸੀਂ ਸਾਰੇ ਅਧਿਕਾਰੀ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਦੇ ਦਿੱਤੇ ਹਨ ਕਿ ਜੋ ਵਿਅਕਤੀ ਤੁਹਾਨੂੰ ਲੱਗਦਾ ਹੈ ਜੋ ਜਲੰਧਰ ਤੋਂ ਜਿੱਤੇਗਾ ਉਸ ਨੂੰ ਟਿਕਟ ਦੇ ਦਿਓ। ਅਸੀਂ ਉਨ੍ਹਾਂ ਦੇ ਨਾਲ ਹੈ।