ਭਾਰਤ-ਪਾਕਿਸਤਾਨ ਜੰਗ ਦੌਰਾਨ ਬੀਤੀ ਸ਼ੁਕਰਵਾਰ ਨੂੰ ਫਿਰੋਜ਼ਪੁਰ ਦੇ ਖਾਈ ਫੇਮ ਪਿੰਡ ਵਿੱਚ ਇੱਕ ਘਰ ‘ਤੇ ਡਿੱਗੇ ਡਰੋਨ ਕਾਰਨ ਵਿਸਫੋਟ ਹੋਇਆ ਸੀ। ਇਸ ਹਮਲੇ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਸਨ। ਇਸ ਹਾਦਸੇ ਵਿੱਚ 60 ਸਾਲਾ ਮਹਿਲਾ ਸੁਖਵਿੰਦਰ ਕੌਰ ਬੁਰੀ ਤਰ੍ਹਾਂ ਝੁਲਸ ਗਈ ਸੀ। ਅੱਜ ਮਹਿਲਾ ਦੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਇਸ ਹਾਦਸੇ ਵਿੱਚ ਮਹਿਲਾ ਦਾ ਪਤੀ ਲਖਵਿੰਦਰ ਸਿੰਘ ਵੀ ਬੁਰੀ ਤਰ੍ਹਾਂ ਸੜ ਗਿਆ ਸੀ। ਉਸਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਉਹਨਾਂ ਦਾ ਪੁੱਤਰ ਵੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਸਾਰੇ ਗੰਭੀਰ ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਜਿਸ ਤੋਂ ਬਾਅਦ ਚਿੰਤਾਜਨਕ ਹਾਲਤ ਨੂੰ ਵੇਖਦੇ ਹੋਏ ਪਤੀ ਪਤਨੀ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਸਕਿਓਰਿਟੀ ਲੈਣ ਲਈ ਸ਼ੋਅਰੂਮ ਮਾਲਕ ਨੇ ਰਚੀ ਵੱਡੀ ਸਾਜ਼ਿਸ਼, ਖੁਦ ‘ਤੇ ਚਲਵਾਈਆਂ ਗੋ/ਲੀਆਂ!
ਬਹੁਤ ਜਿਆਦਾ ਝੁਲਸੀ ਸੁਖਵਿੰਦਰ ਕੌਰ 60 ਸਾਲਾ ਨੇ ਦੇਰ ਰਾਤ ਨੂੰ ਦਮ ਤੋੜ ਦਿੱਤਾ ਹੈ। ਪਤੀ ਲਖਵਿੰਦਰ ਸਿੰਘ ਹਾਲੇ ਵੀ ਡੀਐਮਸੀ ਹਸਪਤਾਲ ਅਤੇ ਪੁੱਤਰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਸੁਖਵਿੰਦਰ ਕੌਰ ਦੀ ਮੌਤ ਕਾਰਨ ਪੂਰੇ ਖਾਈ ਫੇਮ ਵਿੱਚ ਸੋਗ ਦੀ ਲਹਿਰ ਪੈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























