ਪਿੰਡ ਸਾਨੀਪੁਰ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚ ਇੱਕ ਮਹਿਲਾ ਨੇ ਆਪਣੀ ਬੱਚੀ ਸਮੇਤ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਅਤੇ ਬੱਚੀ ਦੀ ਦੇਹ ਨੂੰ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ ਹੈ। ਮ੍ਰਿਤਕਾਂ ਦੀ ਪਛਾਣ ਰੇਸ਼ਮਾ ਰਾਣੀ ਤੇ ਉਸ ਦੀ 4 ਸਾਲਾ ਧੀ ਰਿਹਾਨਾ ਵਜੋਂ ਹੋਈ ਹੈ। ਮਾਮਲੇ ਵਿੱਚ ਮਹਿਲਾ ਦੇ ਪਤੀ ਅਤੇ ਸੱਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Woman ended her life
ਥਾਣਾ ਸਰਹਿੰਦ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਨੂਰ ਮੁਹੰਮਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ੳਸਦੀ ਭੈਣ ਰੇਸ਼ਮਾ ਦਾ ਵਿਆਹ ਆਮਿਰ ਖਾਨ ਨਾਲ ਹੋਇਆ ਸੀ। ਨੂਰ ਮੁਹੰਮਦ ਨੇ ਦੋਸ਼ ਲਗਾਏ ਕਿ ਉਸਦਾ ਜੀਜਾ ਰੇਸ਼ਮਾ ‘ਤੇ ਤਲਾਕ ਦੇਣ ਲਈ ਦਬਾਅ ਪਾਉਂਦੇ ਰਹਿੰਦੇ ਸਨ ਤੇ ਉਸਦੀ ਭੈਣ ਰੇਸ਼ਮਾ ਕਾਫੀ ਪ੍ਰੇਸ਼ਾਨ ਹੋ ਗਈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਫੈਕਟਰੀ ਦੀ ਬਲੈਰੋ ਗੱਡੀ ਨੇ ਡੇਢ ਸਾਲ ਦੇ ਮਾਸੂਮ ਨੂੰ ਕੁਚਲਿਆ, ਬੱਚੇ ਨੇ ਮੌਕੇ ‘ਤੇ ਤੋੜਿਆ ਦਮ
ਜਿਸ ਤੋਂ ਬਾਅਦ ਆਪਣੇ ਪਤੀ ਤੇ ਸੱਸ ਤੋਂ ਤੰਗ ਆ ਕੇ ਉਸਦੀ ਭੈਣ ਰੇਸ਼ਮਾ ਰਾਣੀ ਨੇ ਆਪਣੀ 4 ਸਾਲਾ ਬੱਚੀ ਰਿਹਾਨਾ ਸਮੇਤ ਸਾਨੀਪੁਰ ਕੋਲੋਂ ਲੰਘਦੀ ਭਾਖੜਾ ਨਹਿਰ ‘ਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ। ਦੋਹਾਂ ਦੀ ਲਾਸ਼ ਨਹਿਰ ਵਿੱਚੋਂ ਮਿਲੀ ਹੈ। ਨੂਰ ਮੁਹੰਮਦ ਦੇ ਬਿਆਨਾਂ ‘ਤੇ ਮ੍ਰਿਤਕਾ ਦੇ ਪਤੀ ਆਮਿਰ ਖਾਨ ਤੇ ਸੱਸ ਨਿਆਮਤੇ ਵਿਰੁੱਧ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -:
