ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ‘ਚ ਪੁਲਿਸ ਨੇ ਬੀਤੇ ਦਿਨੀਂ ਜਲਾਲਾਬਾਦ ‘ਚ ਪਤਨੀ ਨੂੰ ਕੈਂਚੀ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਦੋਵਾਂ ਵਿਚਾਲੇ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਪੁਲਿਸ ਨੇ ਕਤਲ ਵਿੱਚ ਵਰਤੀ ਗਈ ਕੈਂਚੀ ਵੀ ਬਰਾਮਦ ਕਰ ਲਈ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ SSP ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਬੀਤੇ ਦਿਨ ਜਲਾਲਾਬਾਦ ਦੇ ਰਾਠੋਡਾ ਇਲਾਕੇ ਦੀ ਰਹਿਣ ਵਾਲੀ ਪ੍ਰਕਾਸ਼ ਕੌਰ ਦਾ ਕੈਂਚੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਰਮਨ ਸ਼ਰਮਾ ਜੋ ਕਿ ਪਹਿਲੀ ਪਤਨੀ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਸਜ਼ਾ ਕੱਟ ਕੇ ਵਾਪਸ ਆਇਆ ਸੀ। ਉਸ ਨੇ ਕਰੀਬ ਡੇਢ ਸਾਲ ਪਹਿਲਾਂ ਉਕਤ ਮਹਿਲਾ ਪ੍ਰਕਾਸ਼ ਕੌਰ ਨਾਲ ਕੋਰਟ ਮੈਰਿਜ ਕਰਵਾ ਲਈ ਸੀ।
ਇਹ ਵੀ ਪੜ੍ਹੋ : ਬਠਿੰਡਾ ‘ਚ ਬਜ਼ੁਰਗ ਮਹਿਲਾ ਤੋਂ ਖੋਹੀਆਂ ਸੋਨੇ ਦੀਆਂ ਵਾਲੀਆਂ, ਬਾਈਕ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
SSP ਨੇ ਦੱਸਿਆ ਕਿ ਦੋਸ਼ੀ ਰਮਨ ਸ਼ਰਮਾ ਦਾ ਦਸਮੇਸ਼ ਸ਼ਹਿਰ ‘ਚ ਇਕ ਮਕਾਨ, ਇਕ ਦੁਕਾਨ ਅਤੇ ਦੋ ਖਾਲੀ ਪਲਾਟ ਹਨ। ਜਿਸ ਨੂੰ ਲੈ ਕੇ ਮ੍ਰਿਤਕ ਪ੍ਰਕਾਸ਼ ਕੌਰ ਦਾ ਅਕਸਰ ਇਹ ਜਾਇਦਾਦ ਆਪਣੇ ਲੜਕੇ ਅਤੇ ਨੂੰਹ ਦੇ ਨਾਂ ‘ਤੇ ਕਰਵਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ‘ਚ ਬੀਤੇ ਦਿਨੀਂ ਝਗੜਾ ਹੋਇਆ ਸੀ ਅਤੇ ਦੋਸ਼ੀ ਰਮਨ ਸ਼ਰਮਾ ਨੇ ਆਪਣੀ ਦੂਜੀ ਪਤਨੀ ਦਾ ਕੈਂਚੀ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ 24 ਘੰਟਿਆਂ ‘ਚ ਹੀ ਇਸ ਕਤਲ ਦੀ ਗੁੱਥੀ ਸੁਲਝਾ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: