ਪੰਜਾਬ ਦੇ ਨੌਜਵਾਨਾਂ ਨੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੀ ਧਰਤੀ ‘ਤੇ ਵੀ ਵੱਡੀਆਂ ਬੁਲੰਦੀਆਂ ਹਾਸਿਲ ਕੀਤੀਆਂ ਹਨ, ਜਿਸਦੀ ਮਿਸਾਲ ਗੜ੍ਹਸ਼ੰਕਰ ਦੇ ਪਿੰਡ ਡਾਨਸੀਵਾਲ ਦੇ ਚੰਦਨ ਸਵਾਨ ਦੀ ਹੈ ਜਿਹੜਾ ਕਿ ਟੋਰਾਂਟੋ ਦੀ ਪੁਲਿਸ ਵਿੱਚ ਪਾਰਕਿੰਗ ਇੰਫੋਰਸਮੈਂਟ ਅਫ਼ਸਰ ਵਜੋਂ ਤਾਇਨਾਤ ਹੋਣ ਦੇ ਨਾਲ ਪਿੰਡ ਦਾ ਨਾਂ ਮਸ਼ਹੂਰ ਕੀਤਾ ਹੈ ਜਿਸਦੇ ਕਾਰਨ ਅੱਜ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਚੰਦਨ ਸਵਾਨ ਦੇ ਪਿਤਾ ਜਸਵੰਤ ਰਾਏ ਅਤੇ ਮਾਤਾ ਰਾਜ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਮਾਊਂਟ ਕਾਰਮਲ ਸਕੂਲ ਗੜ੍ਹਸ਼ੰਕਰ ਤੋਂ 10 ਵੀਂ ਅਤੇ 11ਵੀਂ ਅਤੇ 12ਵੀਂ ਡੀ.ਏ.ਵੀ. ਹੁਸ਼ਿਆਰਪੁਰ ਤੋਂ ਕੀਤੀ ਹੈ। ਇਸ ਉਪਰੰਤ ਬੀ.ਟੇਕ. ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਬਾਅਦ 2018 ਦੇ ਵਿੱਚ ਆਪਣੇ ਤਾਇਆ ਹਰਬੰਸ ਲਾਲ ਸਵਾਨ ਕੋਲ ਕੈਨੇਡਾ ਚੱਲ ਗਿਆ, ਜਿੱਥੇ ਉਸਨੇ ਟੋਰਾਂਟੋ ਵਿੱਚ ਪੋਸਟ ਗ੍ਰੇਜੁਏਸ਼ਨ ਮੋਬਾਈਲ ਐਪਲੀਕੇਸ਼ਨ ਡਿਜ਼ਾਈਨ ਐਂਡ ਡਿਵੈਲਪਮੈਂਟ ਵਿੱਚ ਕੀਤੀ।
ਉਨ੍ਹਾਂ ਦੱਸਿਆ ਕਿ ਚੰਦਨ ਨੂੰ ਬਚਪਨ ਤੋਂ ਹੀ ਪੁਲਿਸ ਵਿੱਚ ਸੇਵਾ ਕਰਨ ਦਾ ਜਜ਼ਬਾ ਸੀ ਜਿਸਦੇ ਕਾਰਨ ਉਸਨੇ ਟੋਰਾਂਟੋ ਦੇ ਵਿੱਚ ਪੁਲਿਸ ਸਰਵਿਸ ਦਾ ਟੈਸਟ ਦਿੱਤਾ ਜਿਸਦੇ ਵਿੱਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਦੇ ਗੋਲਡ ਮੈਡਲ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਨ ਉਪਰੰਤ ਉਸਨੂੰ ਟੋਰਾਂਟੋ ਪੁਲਿਸ ਵਿੱਚ ਪਾਰਕਿੰਗ ਇੰਫੋਰਸਮੈਂਟ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਪੁਲਿਸ ਕਰਮਚਾਰੀ ਨਹੀਂ ਪਾ ਸਕਣਗੇ Jeans-TShirt, CP ਨੇ ਫਾਰਮਲ ਡਰੈੱਸ ਕੋਡ ਦੇ ਹੁਕਮ ਕੀਤੇ ਜਾਰੀ
ਜ਼ਿਕਰਯੋਗ ਹੈ ਕਿ ਚੰਦਨ ਸਵਾਨ ਦੇ ਪਿਤਾ ਜਸਵੰਤ ਰਾਏ ਸਵਾਨ ਨੇ 1988 ਦੇ ਵਿੱਚ ਗੁਰੂ ਨਾਨਕ ਇੰਜੀਨੀਅਰ ਕਾਲਜ਼ ਲੁਧਿਆਣਾ ਤੋਂ ਸਿਵਿਲ ਇੰਜੀਨੀਅਰ ਕਰਨ ਉਪਰੰਤ ਸੈਂਟਰਲ ਗੋਰਮੈਂਟ ਸਰਵਿਸ ਪੀ ਐਸ ਯੂ ਤੋਂ 2024 ਦੇ ਵਿੱਚ ਰਿਟਾਇਰਡ ਹੋਏ ਸਨ। ਚੰਦਨ ਸਵਾਨ ਦੀ ਟੋਰਾਂਟੋ ਦੇ ਵਿੱਚ ਪੁਲਿਸ ਅਫ਼ਸਰ ਬਣਨ ਦੇ ਨਾਲ ਇਲਾਕੇ ਦੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਜਸਵੰਤ ਰਾਏ ਸਵਾਨ, ਰਾਜ ਰਾਣੀ, ਗੁਬਖਸ਼ ਕੌਰ, ਜਸਵੀਰ ਲਾਲ, ਬਖਸ਼ੀਸ਼ ਕੌਰ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -:
























