ਅੰਮ੍ਰਿਤਸਰ ਅੱਜ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ ਰਹੀਆਂ ਹਨ ਉੱਥੇ ਹੀ ਇੱਕ ਘਰ ਦਾ ਚਿਰਾਗ ਬੁੱਝ ਗਿਆ ਉੱਥੇ ਹੀ ਅੱਜ ਤੜਕਸਾਰ ਅੰਮ੍ਰਿਤਸਰ ਦੇ ਗੋਲਡ ਨੂੰ ਗੇਟ ਕੋਲ ਇੱਕ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਜਿਸਦਾ ਨਾਮ ਮਨਪ੍ਰੀਤ ਸਿੰਘ ਸੀ ਉਹ ਰੱਖਣ ਪੁੰਨਿਆ ਤੇ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਜਾ ਰਿਹਾ ਸੀ ਜਿਸ ਦੀ ਇੱਕ ਗੱਡੀ ਦੇ ਨਾਲ ਵੱਜਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਉਥੇ ਹੀ ਪਰਿਵਾਰਿਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਵੀਜ਼ਾ ਲੱਗਾ ਸੀ ਤੇ 30 ਅਗਸਤ ਨੂੰ ਇਸ ਨੇ ਨਿਊਜ਼ੀਲੈਂਡ ਰਵਾਨਾ ਹੋਣਾ ਸੀ ਤੇ ਨੌਜਵਾਨ ਦੇ ਸੁਪਨੇ ਸਾਰੇ ਧਰੇ ਹੀ ਰਹਿ ਗਏ ਇਸ ਮੌਕੇ ਪੁਲਿਸ ਅਧਿਕਾਰੀ ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਗੋਲਡਨ ਗੇਟ ਕੋਲ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਗੱਡੀ ਦੇ ਨਾਲ ਵੱਜਣ ਨਾਲ ਮੌਕੇ ਤੇ ਹੀ ਮੌਤ ਹੋ ਗਈ।
ਉਹਨਾਂ ਦੱਸਿਆ ਕਿ ਨੌਜਵਾਨ ਅੱਜ ਰੱਖੜ ਪੁੰਨਿਆਂ ਦੇ ਮੇਲੇ ਤੇ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਣ ਦੇ ਲਈ ਜਾ ਰਿਹਾ ਸੀ ਤੇ 10 ਦਿਨ ਬਾਅਦ ਇਸ ਨੇ ਵਿਦੇਸ਼ ਰਵਾਨਾ ਹੋਣਾ ਸੀ ਇਸ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਸੀ ਜਿਸ ਦੇ ਚਲਦੇ ਇਹ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਜਾ ਰਿਹਾ ਸੀ ਤੇ ਰਸਤੇ ਵਿੱਚ ਐਕਸੀਡੈਂਟ ਹੋਣ ਦੇ ਨਾਲ ਮੌਕੇ ਤੇ ਹੀ ਇਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਰੱਖੜੀ ਦਾ ਸਾਮਾਨ ਲੈਣ ਗਈਆਂ ਮਾਂ-ਧੀਆਂ ਨਾਲ ਵਾਪਰਿਆ ਸੜਕ ਹਾ.ਦਸਾ, ਵੱਡੀ ਧੀ ਦੀ ਮੌ.ਤ, ਮਾਂ ਤੇ ਛੋਟੀ ਧੀ ਜ਼ਖਮੀ
ਉਨ੍ਹਾਂ ਨੇ ਕਿਹਾ ਕਿ ਜਿਸ ਗੱਡੀ ਦੇ ਨਾਲ ਇਸਦਾ ਐਕਸੀਡੈਂਟ ਹੋਇਆ ਉਸ ਗੱਡੀ ਦਾ ਤੇ ਡਰਾਈਵਰ ਦਾ ਪਤਾ ਲਗਾਇਆ ਜਾ ਰਿਹਾ ਹੈ ਆਲੇ ਦੁਆਲੇ ਦੇ ਸੀਸੀ ਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਜਲਦੀ ਹੀ ਉਹਨਾਂ ਨੂੰ ਕਾਬੂ ਕਰਕੇ ਸਜਾ ਦਿੱਤੀ ਜਾਵੇਗੀ ਉੱਥੇ ਹੀ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਉਹਨਾਂ ਤੇ ਜਵਾਨ ਪੁੱਤ ਨੇ ਜਿਹੜੇ ਵਿਦੇਸ਼ ਜਾਣ ਦੇ ਸਪਨੇ ਵੇਖੇ ਸੀ ਉਹ ਸਾਰੇ ਧਰੇ ਹੀ ਰਹਿ ਗਏ ।
ਵੀਡੀਓ ਲਈ ਕਲਿੱਕ ਕਰੋ -: