Young man had : ਜਲੰਧਰ ਦੇ ਇੱਕ ਨੌਜਵਾਨ ਵੱਲੋਂ ਦੋ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਸ ਦਾ ਖੁਲਾਸਾ ਬਹੁਤ ਹੀ ਰੌਚਕ ਢੰਗ ਨਾਲ ਹੋਇਆ। ਕੋਰੋਨਾ ਕਾਲ ‘ਚ ਇਸ ਨੌਜਵਾਨ ਦਾ ਇਸ਼ਕ ਅਨਲਾਕ ਹੋ ਗਿਆ। ਨੌਜਵਾਨ ਨੇ ਦੋ ਵਿਆਹ ਕੀਤੇ ਹੋਏ ਸਨ ਅਤੇ ਪਤਨੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਗੱਲ ਲੋਕਡਾਊਨ ਦੇ ਸਮੇਂ ਦੀ ਹੈ। ਲੌਕਡਾਊਨ ‘ਚ ਇੱਕ ਵਿਅਕਤੀ ਨਾਕੇ ਤੋਂ ਲੰਘਦਾ ਸੀ। ਪੁਲਿਸ ਮੁਲਾਜ਼ਮ ਜਦੋਂ ਉਸ ਤੋਂ ਪੁੱਛਦੇ ਤਾਂ ਕਹਿੰਦਾ ਘਰ ਜਾ ਰਿਹਾ ਹਾਂ ਸਾਹਿਬ। ਮਜ਼ਾਕ ‘ਚ ਕਹਿੰਦਾ ਜਣ ਦਿਓ ਨਹੀਂ ਤਾਂ ਪਤਨੀ ਕੁੱਟੇਗੀ। ਜਦੋਂ ਵਾਪਸ ਆਉਂਦਾ ਤਾਂ ਫਿਰ ਵੀ ਉਸ ਦਾ ਉਹੀ ਜਵਾਬ ਹੁੰਦਾ। ਇੱਕ ਦਿਨ ਸ਼ੱਕ ਹੋਇਆ ਤਾਂ ਪੁਲਿਸ ਪਿੱਛੇ-ਪਿੱਛੇ ਉਸ ਦੇ ਘਰ ਪਹੁੰਚ ਗਈ ਤੇ ਪਤਨੀ ਤੋਂ ਪੁੱਛਿਆ ਤੁਸੀਂ ਇਸ ਦੀ ਕੌਣ ਹੋ? ਪਤਨੀ ਨੇ ਆਪਣੇ ਬਾਰੇ ਦੱਸਿਆ ਤਾਂ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਤੁਹਾਡੇ ਪਤੀ ਦੀਆਂ ਕਿੰਨੀਆਂ ਪਤਨੀਆਂ ਹਨ। ਇਸ ਤੋਂ ਬਾਅਦ ਉਸ ਦੀ ਪੋਲ ਖੁੱਲ੍ਹੀ। ਪਤੀ-ਪਤਨੀ ‘ਚ ਖੂਬ ਲੜਾਈ ਹੋਈ। ਇਸ ਤੋਂ ਬਾਅਦ ਔਰਤ ਨੇ ਮਹਿਲਾ ਕਮਿਸ਼ਨ ‘ਚ ਸ਼ਿਕਾਇਤ ਕਰ ਦਿੱਤੀ।
ਜਿਲ੍ਹਾ ਜਲੰਧਰ ਵਿਖੇ ਅਪ੍ਰੈਲ ਤੋਂ ਅਕਤੂਬਰ ਤੱਕ ਦਹੇਜ ਦੇ 387 ਸ਼ਿਕਾਇਤਾਂ, ਜਬਰ ਜਨਾਹ ਦੇ 41, ਜਾਇਦਾਦ ਦੇ 109, ਘਰੇਲੂ ਝਗੜੇ ਤੇ ਪਿਟਾਈ ਦੇ 661, ਸੈਕਸੂਅਲ ਹਰਾਸਮੈਂਟ ਦੇ 86, ਪੁਲਿਸ ਅਧਿਕਾਰੀਆਂ ਖਿਲਾਫ 65, NRI ਤੋਂ ਤੰਗ ਦੇ 21, ਆਰਥਿਕ ਸਹਾਇਤਾ, ਪੈਨਸ਼ਨ ਜਾਂ ਪੀਲੇ ਕਾਰਡ ਦੇ 809 ਅਤੇ 37 ਹੋਰ ਕੇਸ ਮਿਲੇ। ਲੁਧਿਆਣਾ ਵਿਖੇ ਦੋ ਭੈਣਾਂ ਨੇ ਆਪਣੇ ਪਿਤਾ ‘ਤੇ ਹਰਾਸਮੈਂਟ ਦਾ ਦੋਸ਼ ਲਗਾਇਆ। ਜਦੋਂ ਕਮਿਸ਼ਨ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪ੍ਰਾਪਰਟੀ ‘ਚ ਹਿੱਸਾ ਲੈਣ ਨੂੰ ਉਨ੍ਹਾਂ ਦੀ ਪਿਤਾ ਨਾਲ ਲੜਾਈ ਰਹਿੰਦੀ ਸੀ। ਪਿਤਾ ਨੇ ਆਪਣੇ ਬੇਟੇ ਦੇ ਨਾਂ ਸਾਰੀ ਪ੍ਰਾਪਰਟੀ ਕਰ ਦਿੱਤੀ ਸੀ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਮਹਿਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਫਰਵਰੀ ‘ਚ ਉਸ ਦਾ ਵਿਆਹ ਹੋਇਆ ਸੀ ਫਿਰ ਲੌਕਡਾਊਨ ‘ਚ ਉਸ ਦੇ ਪਤੀ ਦੀ ਨੌਕਰੀ ਚਲੀ ਗਈ ਤਾਂ ਸ਼ਰਾਬ ਪੀਣ ਲੱਗਾ। ਬਹਿਸ ਕਰਨ ਲੱਗੇ ਤੇ ਫਿਰ ਹੌਲੀ-ਹੌਲੀ ਮੇਰੇ ‘ਤੇ ਹੱਥ ਵੀ ਚੁੱਕਣਾ ਸ਼ੁਰੂ ਕਰ ਦਿੱਤਾ ਤੇ ਹੁਣ ਰੋਜ਼ ਮੇਰੀ ਮਾਰ-ਕੁਟਾਈ ਕਰਦੇ ਹਨ। ਮੈਨੂੰ ਬਚਾ ਲਓ। ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ 23 ਮਾਰਚ ਨੂੰ ਲੋਕਡਾਊਨ ਲੱਗੇ ਉਸ ਤੋਂ ਇੱਕ-ਦੋ ਹਫਤੇ ਬਾਅਦ ਹੀ ਕੇਸ ਆਉਣ ਲੱਗੇ। ਰੋਜ਼ਾਨਾ 100 ਤੋਂ ਵੱਧ ਫੋਨ ਆਉਂਦੇ ਸਨ। 50 ਫੀਸਦੀ ਤੋਂ ਵੱਧ ਕੇਸ ਸੈਟਲ ਕਰਵਾਏ ਜਾ ਚੁੱਕੇ ਹਨ।
ਇਹ ਵੀ ਦੇਖੋ :ਦੇਖੋ ਕਿਸਾਨਾਂ ਦੀ ਤਿਆਰੀ, ਕਰ ਲਈਆਂ ਖੋਏ ਦੀਆਂ ਪਿੰਨੀਆਂ ਤਿਆਰ, ਦੇਖੋ ਕਿੱਥੋਂ ਤੇ ਕਿਵੇਂ ਜਾਣਗੇ Delhi