ਕੈਨੇਡਾ ਤੋਂ ਪਰਿਵਾਰ ਨੂੰ ਮਿਲਣ ਛੁੱਟੀ ‘ਤੇ ਆਏ ਖਮਾਣੋਂ ਦੇ ਨੌਜਵਾਨ ਦੀ ਭੇਦਭਰੇ ਹਾਲਤਾਂ ਚ ਲਾਪਤਾ ਹੋਣ ‘ਤੋਂ ਬਾਅਦ ਸੱਤ ਦਿਨਾਂ ਮਗਰੋਂ ਭਾਖੜਾ ਨਹਿਰ ਚੋਂ ਲਾਸ਼ ਮਿਲਣ ਦੀ ਖਬਰ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਕਰਨਪ੍ਰੀਤ ਸਿੰਘ ਦੇ ਪਿਤਾ ਸਾਬਕਾ ਜੇ.ਈ (ਪਾਵਰ ਕਾਮ) ਜਸਵਿੰਦਰ ਸਿੰਘ ਵਾਸੀ ਪਿੰਡ ਲਖਣਪੁਰ ਜੋ ਅੱਜਕਲ ਖਮਾਣੋਂ ਦੀ ਕੰਗ ਮਾਰਕੀਟ ਵਿੱਚ ਰਹਿੰਦੇ ਹਨ ਵਜੋਂ ਹੋਈ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰੁਜਗਾਰ ਲਈ ਕਨੇਡਾ ਗਿਆ ਹੋਇਆ ਸੀ। ਉਹ ਛੁੱਟੀ ਲੈ ਕੇ ਕੈਨੇਡਾ ‘ਤੋਂ 22 ਜੂਨ ਨੂੰ ਆਇਆ ਸੀ, ਪਹਿਲਾਂ ਉਨਾਂ ਦੀ ਨੂੰਹ ਕਨੇਡਾ ਗਈ ਸੀ ਉਪਰੰਤ ਉਨ੍ਹਾਂ ਦਾ ਪੁੱਤਰ ਕਰਨਪ੍ਰੀਤ ਸਿੰਘ ਕਨੇਡਾ ਚਲਾ ਗਿਆ। ਹੁਣ 23 ਜੁਲਾਈ ਨੂੰ ਕਰਨਪ੍ਰੀਤ ਸਿੰਘ ਕੰਗ ਮਾਰਕੀਟ ਖਮਾਣੋਂ ਆਪਣੇ ਘਰੋਂ ਬਜ਼ਾਰ ਕੋਈ ਚੀਜ਼ ਲੈਣ ਗਿਆ ਸੀ ਪਰ ਮੁੜ ਵਾਪਿਸ ਘਰ ਨਾ ਪਰਤਿਆ। ਪਹਿਲਾਂ ਪਰਿਵਾਰ ਤੇ ਰਿਸ਼ਤੇਦਾਰ ਪਿਛਲੇ 7 ਦਿਨ ਤੋਂ 29 ਸਾਲਾ ਨੌਜਵਾਨ ਦੀ ਭਾਲ ਕਰ ਰਹੇ ਸਨ।
ਇਹ ਵੀ ਪੜ੍ਹੋ : Online ਗੇਮ ਖੇਡਣ ਦਾ ਖੌ.ਫਨਾ.ਕ ਨਤੀਜਾ! 10ਵੀਂ ਦੇ ਵਿਦਿਆਰਥੀ ਨੇ ਟਾਸਕ ਪੂਰਾ ਕਰਨ ਲਈ ਦਿੱਤੀ ਆਪਣੀ ਜਾ.ਨ
ਪਰਿਵਾਰ ਨੂੰ ਭਾਲ ਦੌਰਾਨ ਕਰਨਪ੍ਰੀਤ ਸਿੰਘ ਦੀ ਸਕੂਟਰੀ ਭਾਖੜਾ ਨਹਿਰ ਤੋਂ ਪਿੰਡ ਖੰਟ ਨੇੜਿਓਂ ਮਿਲੀ। ਅੱਜ ਤੜਕੇ ਅਚਾਨਕ ਕਰਨਪ੍ਰੀਤ ਸਿੰਘ ਦੀ ਲਾਸ਼ ਸੋਂਢੇ ਭਾਖੜਾ ਨਹਿਰ ‘ਚੋਂ ਮਿਲ ਗਈ ਤੇ ਗੋਤਾਖੋਰਾਂ ਦੀ ਮੱਦਦ ਨਾਲ ਕਰਨਪ੍ਰੀਤ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਕਰਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਖਮਾਣੋਂ ਲਿਆ ਕੇ ਅਤਿੰਮ ਸਸਕਾਰ ਕਰ ਦਿੱਤਾ ਗਿਆ। ਪਰ ਅਜੇ ਤੱਕ ਕਿਰਨਪ੍ਰੀਤ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਸ਼ਹਿਰ ‘ਚ ਸੋਗ ਦੀ ਲਹਿਰ ਹੈ।
ਵੀਡੀਓ ਲਈ ਕਲਿੱਕ ਕਰੋ -: