Bigg boss fame ਸ਼ਹਿਨਾਜ਼ ਗਿੱਲ ਦੇ ਘਰ ਦੇ ਬਾਹਰ ਬੀਤੀ 2 ਦਿਨ ਪਹਿਲਾਂ ਰਾਤ ਖਾਲਿਸਤਾਨ ਪੱਖੀ ਪੋਸਟਰ ਲਗਾਏ ਗਏ ਸਨ, ਜਿਸ ਦੀ ਸ਼ਿਕਾਇਤ ਦਰਜ ਕਰਨ ਲਈ ਸ਼ਹਿਨਾਜ ਗਿੱਲ ਦੇ ਪਿਤਾ ਸ਼ਿਵ ਸੈਨਾ ਨੇਤਾ ਸੰਤੋਖ ਸਿੰਘ ਸੁੱਖ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਦਫਤਰ ਸ਼ਿਕਾਇਤ ਦਰਜ ਕਰਨ ਲਈ ਪਹੁੰਚੇ, ਜਿਥੇ ਉਹਨਾਂ ਨੂੰ ਖੱਜਲ ਖੁਆਰ ਹੋਣਾ ਪਿਆ ਅਤੇ ਐਸ ਐਸ ਪੀ ਨੇ ਉਹਨਾਂ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ। ਜਿਸ ਨੂੰ ਦੇਖਦੇ ਹੋਏ ਸੰਤੋਖ ਸਿੰਘ ਸੁੱਖ ਨੇ ਪੁਲਿਸ ‘ਤੇ ਇਲਜ਼ਾਮ ਲਗਾਏ ਸਨ। ਇਸ ‘ਤੇ ਪੁਲਿਸ ਵੱਲੋਂ ਵੀ ਸਫ਼ਾਈ ਦਿੱਤੀ ਗਈ ਹੈ।
ਪੜ੍ਹੋ ਪੂਰਾ ਮਾਮਲਾ: ਸ਼ਹਿਨਾਜ ਗਿੱਲ ਦੇ ਪਿਤਾ ਸ਼ਿਵ ਸੈਨਾ ਨੇਤਾ ਸੰਤੋਖ ਸਿੰਘ ਸੁੱਖ ਦੇ ਘਰ ਬਾਹਰ ਅਣਪਛਾਤੇ ਵਿਅਕਤੀ ਨੇ ਖਾਲਿਸਤਾਨ ਜਿੰਦਾਬਾਦ ਦੇ ਲਗਾਏ ਪੋਸਟਰ
ਬਿਗ ਬੌਸ ਫੇਮ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ (ਜੋ ਕਿ ਸ਼ਿਵ ਸੈਨਾ ਹਿੰਦੋਸਤਾਨ ਸ਼ਕਤੀ ਸੈਨਾ ਨਾਲ ਸਬੰਧ ਰੱਖਦੇ ਹਨ) ਦੇ ਘਰ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਵਲੋਂ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੰਤੋਖ ਸਿੰਘ ਸੁੱਖ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਉਹ ਆਪਣੇ ਗੰਨਮੈਨ ਨਾਲ ਘਰ ਪੁੱਜੇ, ਸਵੇਰ ਹੁੰਦੇ ਜਦ ਉਨ੍ਹਾਂ ਨਾਲ ਕੰਮ ਸਬੰਧੀ ਇੱਕ ਵਿਅਕਤੀ ਘਰ ਆਇਆ ਤਾਂ ਉਸ ਵਲੋਂ ਦੱਸੇ ਜਾਣ ਤੇ ਜਦ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਘਰ ਦੇ ਮੇਨ ਗੇਟ ਤੋਂ ਇਲਾਵਾ ਬਾਹਰ ਕੰਧ ਤੇ ਵੀ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਇੱਕ ਤਰਫ ਤਾਂ ਸੰਤੋਖ ਸਿੰਘ ਸੁੱਖ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਖਦਸ਼ਾ ਜਾਹਿਰ ਕੀਤਾ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਦੇ ਵੀ ਕਿਸੇ ਆਮ ਖਾਸ ਬਾਰੇ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਗਈ ਫਿਰ ਅਜਿਹਾ ਹੋਣਾ ਸਮਝ ਤੋਂ ਬਾਹਰ ਹੈ।ਮਾਮਲੇ ਦੀ ਜਾਣਕਾਰੀ ਮਿਲਣ ਤੇ ਮੌਕਾ ਮੁਆਇਨਾ ਕਰਨ ਪੁੱਜੇ ਥਾਣਾ ਬਿਆਸ ਦੇ ਏਐਸਆਈ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਵਲੋਂ ਪੋਸਟਰ ਲਗਾਏ ਗਏ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਦੱਸਿਆ ਕਿ ਘਰ ਦੇ ਬਾਹਰ ਸੀਸੀਟੀਵੀ ਲੱਗੇ ਹਨ ਪਰ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਉਕਤ ਸਮੇਂ ਦੌਰਾਨ ਸੀਸੀਟੀਵੀ ਬੰਦ ਸਨ, ਫਿਲਹਾਲ ਉਕਤ ਮਾਮਲੇ ਵਿੱਚ ਜਾਂਚ ਕਰ ਰਹੀ ਹੈ।ਦੱਸਣਯੋਗ ਹੈ ਕਿ ਸ਼ਿਵ ਸੈਨਾ ਹਿੰਦੋਸਤਾਨ ਨਾਲ ਸਬੰਧ ਰੱਖਣ ਵਾਲੇ ਸੰਤੋਖ ਸਿੰਘ ਸੁੱਖ ਬੀਤੇ ਸਾਲ ਲੋਕ ਸਭਾ ਚੋਣਾਂ ਵੀ ਲੜੇ ਸਨ।