ਮਸ਼ਹੂਰ ਪੰਜਾਬੀ ਗਾਇਕ, ਅਦਾਕਾਰ ਅਤੇ ਲੇਖਕ ਅਲਫਾਜ਼ ਨੂੰ ਵੱਡਾ ਸਦਮਾ ਲੱਗਿਆ ਹੈ। ਉਨ੍ਹਾਂ ਦੀ ਮਾਤਾ ਬੀਬੀ ਪ੍ਰਮਜੀਤ ਕੌਰ ਪੰਨੂ ਸੰਸਾਰਕ ਯਾਤਰਾ ਪੂਰੀ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਅਤੇ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਬੀਬੀ ਪਰਮਜੀਤ ਕੌਰ ਦਾ ਵਿਛੋੜਾ, ਪਰਿਵਾਰ ਅਤੇ ਸਾਕ ਸਬੰਧੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਮਹਿਸੂਸ ਹੁੰਦਾ ਰਹੇਗਾ।
ਬੀਬੀ ਪਰਮਜੀਤ ਕੌਰ, ਸ੍ਰ ਗੁਰਜੀਤ ਸਿੰਘ ਪੰਨੂ (ਸਾਬਕਾ ਏਡੀਸੀ) ਦੀ ਪਤਨੀ ਸਨ। ਉਨਾਂ ਦੇ ਦੋ ਸਪੁੱਤਰ ਸ੍ਰ: ਹਰਜੋਤ ਸਿੰਘ ਪੰਨੂ ਅਤੇ ਏ.ਐੱਸ. ਅਲਫਾਜ਼ ਅਤੇ ਦੋ ਨੂੰਹਾਂ ਅਤੇ ਦੋ ਪੋਤਰਿਆਂ ਹਨ। ਬੀਬੀ ਜੀ ਦੀ ਅੰਤਿਮ ਅਰਦਾਸ ਗੁਰਦੁਆਰਾ ਅੰਗੀਠਾ ਸਾਹਿਬ ਸੈਕਟਰ 62, ਫੇਜ਼ 8 ਮੁਹਾਲੀ ਵਿਖੇ 13 ਜੂਨ ਨੂੰ ਬਾਅਦ ਦੁਪਿਹਰ 12.00 ਤੋਂ 2.00 ਤਕ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: