ਸਾਊਥ ਦੇ ਸਟਾਈਲਿਸ਼ ਸਟਾਰ ਅੱਲੂ ਅਰਜੁਨ ਇਨ੍ਹੀਂ ਦਿਨੀਂ ਆਪਣੀ ਬਹੁ-ਪ੍ਰਤੀਤ ਫਿਲਮ ‘ਪੁਸ਼ਪਾ 2-ਦ ਰੂਲ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ਦੌਰਾਨ ਅਦਾਕਾਰ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹੋ ਸਕਦੇ ਹਨ।

Pushpa 2 Shooting Postpone
‘ਪੁਸ਼ਪਾ 2’ ਦੇ ਸੈੱਟ ‘ਤੇ ਅੱਲੂ ਅਰਜੁਨ ਦੀ ਸਿਹਤ ਵਿਗੜ ਗਈ ਸੀ।ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਅਸਲ ‘ਚ ਫਿਲਮ ਦੇ ਇਕ ਅਹਿਮ ਸੀਨ ਦੀ ਸ਼ੂਟਿੰਗ ਦੌਰਾਨ ਅੱਲੂ ਅਰਜੁਨ ਜ਼ਖਮੀ ਹੋ ਗਏ ਸਨ। ਇਸ ਕਾਰਨ ਮੇਕਰਸ ਨੇ ਸ਼ੂਟਿੰਗ ਨੂੰ ਕੁਝ ਦਿਨਾਂ ਲਈ ਟਾਲਣ ਦਾ ਫੈਸਲਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਮੁਤਾਬਕ ਫਾਈਟ ਸੀਨ ਦੀ ਸ਼ੂਟਿੰਗ ਦੌਰਾਨ ਅੱਲੂ ਅਰਜੁਨ ਦੀ ਪਿੱਠ ‘ਤੇ ਗੰਭੀਰ ਸੱਟ ਲੱਗ ਗਈ ਹੈ। ਇਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਫਿਲਹਾਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਹੁਣ ਫਿਲਮ ਦੀ ਸ਼ੂਟਿੰਗ ਦਸੰਬਰ ਦੇ ਦੂਜੇ ਹਫਤੇ ਤੋਂ ਸ਼ੁਰੂ ਹੋਵੇਗੀ।