ਚੁਣਾਵੀ ਸੀਜ਼ਨ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇਸ਼ ਭਰ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਵਿਚ ਉਨ੍ਹਾਂ ਨੇ ਅੱਜ ਪ੍ਰਯਾਗਰਾਜ ਵਿਚ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੀ ਮੌਜੂਦ ਸਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਵਿਚ ਭਾਜਪਾ ਸਿਰਫ ਇਕ ਹੀ ਸੀਟ ਜਿੱਤੇਗੀ ਤੇ ਉਹ ਸਿਰਫ ਕਿਯੋਟੋ ਦੀ ਸੀਟ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਫੌਜ ਵਿਚ ਫਿਰ ਤੋਂ ਪੁਰਾਣੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਅਗਨੀਵੀਰ ਸਕੀਮ ਅਸੀਂ ਚੁੱਕ ਕੇ ਕੂੜੇਦਾਨ ਵਿਚ ਸੁੱਟ ਦੇਵਾਂਗੇ ਤੇ ਉਨ੍ਹਾਂ ਨੂੰ ਪੱਕੀ ਨੌਕਰੀ ਦੇਵਾਂਗੇ। ਅਸੀਂ ਗਰੀਬਾਂ ਤੇ ਬੇਰੋਜ਼ਗਾਰ ਲੋਕਾਂ ਦੇ ਅਕਾਊਂਟ ਵਿਚ ਟਕਾਟਕ-ਟਕਾਟਕ ਪੈਸੇ ਪਾਵਾਂਗੇ।
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਕੋਈ ਵੀ ਸ਼ਕਤੀ ਸੰਵਿਧਾਨ ਨੂੰ ਖਤਮ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਗਰੀਬ ਪਰਿਵਾਰ ਦੀ ਇਕ ਮਹਿਲਾ ਦੇ ਖਾਤੇ ਵਿਚ ਹਰ ਸਾਲ 1 ਲੱਖ ਰੁਪਿਆ ਪਾਵਾਂਗੇ। ਸਾਡੀ ਇੰਡੀਆ ਗਠਜੋੜ ਦੀ ਸਰਕਾਰ ਕਿਸਾਨਾਂ ਨੂੰ MSP ਦੀ ਕਾਨੂੰਨੀ ਗਾਰੰਟੀ ਦੇਵੇਗੀ ਤੇ ਕਿਸਾਨਾਂ ਦਾ ਕਰਜ਼ ਮਾਫ ਕਰੇਗੀ।
ਇਹ ਵੀ ਪੜ੍ਹੋ : ਹਰਿਆਣਾ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, “ਭਾਰਤ ਦੀ ਗਠਜੋੜ ਸਰਕਾਰ ਹਰ ਪੜ੍ਹੇ-ਲਿਖੇ ਨੌਜਵਾਨ ਦੀ ਪਹਿਲੀ ਨੌਕਰੀ ਯਕੀਨੀ ਬਣਾਏਗੀ। ਇਸ ਵਿੱਚ ਉਨ੍ਹਾਂ ਨੂੰ ਇੱਕ ਸਾਲ ਦੀ ਅਪ੍ਰੈਂਟਿਸਸ਼ਿਪ ਦਾ ਅਧਿਕਾਰ ਮਿਲੇਗਾ ਅਤੇ ਸਲਾਨਾ ਇੱਕ ਲੱਖ ਰੁਪਏ ਮਿਲਣਗੇ। ਅੱਜ ਮਜ਼ਦੂਰਾਂ ਨੂੰ 250 ਰੁਪਏ ਮਿਲਦੇ ਹਨ, ਪਰ ਅਸੀਂ 400 ਰੁਪਏ ਦਿਹਾੜੀ ਦੇਵਾਂਗੇ। ਆਸ਼ਾ, ਆਂਗਣਵਾੜੀ ਵਰਕਰਾਂ ਨੂੰ ਦੁੱਗਣੀ ਤਨਖਾਹ ਮਿਲੇਗੀ ।
ਵੀਡੀਓ ਲਈ ਕਲਿੱਕ ਕਰੋ -: