ਉੱਤਰੀ ਰੇਲਵੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੇ ਦਰਸ਼ਨਾਂ ਲਈ 17 ਟਰੇਨਾਂ ਚਲਾਏਗਾ। ਅੰਬਾਲਾ, ਫ਼ਿਰੋਜ਼ਪੁਰ, ਦਿੱਲੀ, ਲਖਨਊ ਅਤੇ ਮੁਰਾਦਾਬਾਦ ਡਿਵੀਜ਼ਨਾਂ ਤੋਂ ਚੱਲਣ ਵਾਲੀਆਂ ਟਰੇਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ ‘ਚੋਂ ਕੁਝ ਟਰੇਨਾਂ ਅਜਿਹੀਆਂ ਹਨ, ਜਿਨ੍ਹਾਂ ‘ਚ ਇਕ ਹੀ ਟਰੇਨ ‘ਚ ਸਫਰ ਕਰਕੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਅਤੇ ਸ਼੍ਰੀ ਰਾਮ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇਨ੍ਹਾਂ ਟਰੇਨਾਂ ਨੂੰ ਸਪੈਸ਼ਲ ਐਕਸਪ੍ਰੈਸ ਟਰੇਨਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।

ਇਹ ਟਰੇਨਾਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਅਤੇ ਦਿੱਲੀ ਤੋਂ ਚੱਲਣਗੀਆਂ। 30 ਜਨਵਰੀ ਨੂੰ ਟਰੇਨ ਨੰਬਰ 04606 ਵੈਸ਼ਨੋ ਦੇਵੀ ਤੋਂ ਰਵਾਨਾ ਹੋਵੇਗੀ, ਜੋ ਜੰਮੂ ਤਵੀ, ਕਠੂਆ, ਪਠਾਨਕੋਟ, ਜਲੰਧਰ ਕੈਂਟ, ਲੁਧਿਆਣਾ, ਸਾਹਨੇਵਾਲ, ਅੰਬਾਲਾ ਕੈਂਟ, ਸਹਾਰਨਪੁਰ ਤੋਂ ਹੁੰਦੀ ਹੋਈ ਅਯੁੱਧਿਆ ਪਹੁੰਚੇਗੀ। ਇਹ ਟਰੇਨ 1 ਫਰਵਰੀ ਨੂੰ ਵਾਪਸ ਆਵੇਗੀ। ਇਸੇ ਤਰ੍ਹਾਂ 04608 ਜੋ ਕਿ 2 ਫਰਵਰੀ ਨੂੰ ਚੱਲੇਗੀ, ਜੰਮੂ ਤਵੀ, ਅੰਬਾਲਾ ਕੈਂਟ ਅਤੇ ਸਹਾਰਨਪੁਰ ਦੇ ਰਸਤੇ ਅਯੁੱਧਿਆ ਕੈਂਟ ਤੋਂ ਹੁੰਦੇ ਹੋਏ ਲਖਨਊ ਪਹੁੰਚੇਗੀ। ਇਹ ਟਰੇਨ 4 ਫਰਵਰੀ ਨੂੰ ਵਾਪਸ ਚੱਲੇਗੀ। ਇਸੇ ਤਰ੍ਹਾਂ ਟਰੇਨ ਨੰਬਰ 04610 6 ਫਰਵਰੀ ਨੂੰ ਜੰਮੂ ਤੋਂ ਚੱਲੇਗੀ ਅਤੇ ਪਠਾਨਕੋਟ, ਜਲੰਧਰ, ਅੰਬਾਲਾ ਅਤੇ ਸਹਾਰਨਪੁਰ ਤੋਂ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ। ਇਸੇ ਤਰ੍ਹਾਂ ਰੇਲਗੱਡੀ ਨੰਬਰ 04644 9 ਫਰਵਰੀ ਨੂੰ ਪਠਾਨਕੋਟ ਤੋਂ ਰਵਾਨਾ ਹੋਵੇਗੀ ਅਤੇ ਜਲੰਧਰ, ਲੁਧਿਆਣਾ, ਅੰਬਾਲਾ ਤੋਂ ਹੁੰਦੀ ਹੋਈ ਸਹਾਰਨਪੁਰ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ, ਜੋ 11 ਫਰਵਰੀ ਨੂੰ ਵਾਪਸ ਪਹੁੰਚੇਗੀ। ਟਰੇਨ ਨੰਬਰ 04526 29 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਦੇ ਅੰਬ ਅੰਦੌਰਾ ਤੋਂ ਰਵਾਨਾ ਹੋਵੇਗੀ, ਜੋ ਊਨਾ, ਚੰਡੀਗੜ੍ਹ, ਅੰਬਾਲਾ ਕੈਂਟ, ਸਹਾਰਨਪੁਰ, ਲਖਨਊ ਤੋਂ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ। ਇਹ ਟਰੇਨ 31 ਜਨਵਰੀ ਨੂੰ ਵਾਪਸ ਆਵੇਗੀ। ਇਕ ਹੋਰ ਰੇਲ ਗੱਡੀ 04524 ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਚੰਡੀਗੜ੍ਹ, ਅੰਬਾਲਾ ਅਤੇ ਸਹਾਰਨਪੁਰ ਰੂਟ ਤੋਂ ਚੱਲ ਕੇ 5 ਫਰਵਰੀ ਨੂੰ ਅਯੁੱਧਿਆ ਧਾਮ ਪਹੁੰਚੇਗੀ ਅਤੇ 7 ਫਰਵਰੀ ਨੂੰ ਵਾਪਸ ਆਵੇਗੀ।
ਵੀਡੀਓ ਲਈ ਕਲਿੱਕ ਕਰੋ –


ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ like ਤੇ See first ਕਰੋ .
ਇਸੇ ਤਰ੍ਹਾਂ 04308 1 ਫਰਵਰੀ ਨੂੰ ਦੇਹਰਾਦੂਨ ਤੋਂ ਹਰਿਦੁਆਰ, ਮੁਰਾਦਾਬਾਦ, ਲਖਨਊ ਹੁੰਦੇ ਹੋਏ ਅਯੁੱਧਿਆ ਧਾਮ ਪਹੁੰਚੇਗੀ ਅਤੇ 3 ਫਰਵਰੀ ਨੂੰ ਵਾਪਸ ਆਵੇਗੀ। ਟਰੇਨ ਨੰਬਰ 04312 ਯੋਗਾ ਸਿਟੀ ਰਿਸ਼ੀਕੇਸ਼, ਹਰਿਦੁਆਰ, ਮੁਰਾਦਾਬਾਦ, ਲਖਨਊ ਤੋਂ 8 ਫਰਵਰੀ ਨੂੰ ਸ਼ਾਮ ਨੂੰ ਅਯੁੱਧਿਆ ਪਹੁੰਚੇਗੀ ਅਤੇ 10 ਫਰਵਰੀ ਨੂੰ ਵਾਪਸ ਆਵੇਗੀ। ਟਰੇਨ ਨੰਬਰ 04012 ਐਕਸਪ੍ਰੈਸ 29 ਜਨਵਰੀ ਨੂੰ ਗਾਜ਼ੀਆਬਾਦ, ਕਾਨਪੁਰ, ਲਖਨਊ ਹੁੰਦੇ ਹੋਏ ਨਵੀਂ ਦਿੱਲੀ ਤੋਂ ਅਯੁੱਧਿਆ ਧਾਮ ਪਹੁੰਚੇਗੀ, ਜੋ 31 ਜਨਵਰੀ ਨੂੰ ਵਾਪਸ ਆਵੇਗੀ। ਰੇਲਗੱਡੀ ਨੰਬਰ 04014 ਐਕਸਪ੍ਰੈਸ 31 ਜਨਵਰੀ ਨੂੰ ਆਨੰਦ ਵਿਹਾਰ ਤੋਂ ਰਵਾਨਾ ਹੋਵੇਗੀ ਅਤੇ ਗਾਜ਼ੀਆਬਾਦ, ਕਾਨਪੁਰ, ਲਖਨਊ ਤੋਂ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ ਜਦਕਿ 2 ਫਰਵਰੀ ਨੂੰ ਵਾਪਸ ਆਵੇਗੀ। ਟਰੇਨ ਨੰਬਰ 04028 ਨਿਜ਼ਾਮੂਦੀਨ, ਗਾਜ਼ੀਆਬਾਦ, ਕਾਨਪੁਰ, ਲਖਨਊ ਹੁੰਦੇ ਹੋਏ 1 ਫਰਵਰੀ ਨੂੰ ਅਯੁੱਧਿਆ ਪਹੁੰਚੇਗੀ, ਜੋ 3 ਫਰਵਰੀ ਨੂੰ ਵਾਪਸ ਆਵੇਗੀ।