ਉੱਤਰ ਭਾਰਤ ਵਿਚ ਪੱਛਮੀ ਗੜਬੜੀ ਦਾ ਅਸਰ ਅੱਜ ਵੀ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਪਰ ਮੀਂਹ ਦੀ ਸੰਭਾਵਨਾ ਅੱਜ ਵੀ ਹੈ। ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ, ਸੰਗਰੂਰ, ਪਟਿਆਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਵਿਚ ਮੀਂਹ ਦੀ ਸੰਭਾਵਨਾ ਬਣ ਰਹੀ ਹੈ। ਚੰਡੀਗੜ੍ਹ ਵਿਚ ਵੀ ਅੱਜ ਮੀਂਹ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਹਰਿਆਣਾ ਦੇ ਕੈਥਲ, ਜੀਂਦ, ਕਰਨਾਲ, ਪਾਨੀਪਤ, ਸੋਨੀਪਤ, ਰੋਹਤਕ, ਪੰਚਕੂਲਾ, ਅੰਬਾਲਾ, ਯਮੁਨਾਨਗਰ ਤੇ ਕੁਰੂਕਸ਼ੇਤਰ ਵਿਚ ਮੀਂਹ ਦੀ ਸੰਭਾਵਾ ਜ਼ਿਆਦਾ ਹੈ। ਇਥੇ ਮੀਂਹ ਸਾਧਾਰਨ ਰਹਿਣ ਦਾ ਅਨੁਮਾਨ ਹੈ। ਬੀਤੀ ਸ਼ਾਮ 5.30 ਵਜੇ ਤੱਕ ਅੰਬਾਲਾ ਵਿਚ 24, ਹਿਸਾਰ ਵਿਚ 26 ਤੇ ਰੋਹਤਕ ਵਿਚ 47ਐੱਮਐੱਮ ਮੀਂਹ ਦਰਜ ਕੀਤਾ ਗਿਆ।
ਕੁੱਲੂ ਤੇ ਕਿੰਨੌਰ ਵਿਚ ਬਰਫਬਾਰੀ ਦੇਖਣ ਨੂੰ ਮਿਲੀ। ਅੱਜ ਵੀ ਇਨ੍ਹਾਂ ਇਲਾਕਿਆਂ ਵਿਚ ਬਰਫਬਾਰੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਊਨਾ, ਮੰਡੀ, ਸ਼ਿਮਲਾ, ਕਾਂਗੜਾ ਵਿਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਅੰਦੋਲਨ ‘ਤੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ-’14 ਮਾਰਚ ਨੂੰ ਦਿੱਲੀ ਕੂਚ ਕਰਨਗੇ ਕਿਸਾਨ’
ਮੌਸਮ ਵਿਭਾਗ ਮੁਤਾਬਕ ਦੇਸ਼ ਵਿਚ WD ਦਾ ਅਸਰ 6 ਮਾਰਚ ਤੱਕ ਰਹਿਣ ਦਾ ਅਨੁਮਾਨ ਹੈ। ਪੰਜਾਬ, ਹਰਿਆਣਾ ਵਿਚ ਇਸ ਦਾ ਅਸਰ 3 ਮਾਰਚ ਤੱਕ ਹੀ ਰਹੇਗਾ। ਹਿਮਾਚਲ ਦੇ ਕੁਝ ਉਪਰੀ ਇਲਾਕਿਆਂ ਵਿਚ 4 ਮਾਰਚ ਨੂੰ ਵੀ ਹਲਕਾ ਅਸਰ ਰਹੇਗਾ। 4 ਤੋਂ 6 ਮਾਰਚ ਤੱਕ ਪੱਛਮੀ ਗੜਬੜੀ ਦਾ ਅਸਰ ਮੱਧ ਭਾਰਤ ਵਿਚ ਵੱਧ ਦੇਖਣ ਨੂੰ ਮਿਲਣ ਵਾਲਾ ਹੈ।