Ranjit Bawa Song gaani: ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਰਣਜੀਤ ਬਾਵਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਰਹਿੰਦੇ ਹਨ। ਰਣਜੀਤ ਬਾਵਾ ਹਾਲ ਹੀ ‘ਚ ਆਪਣੇ ਗੀਤ ‘ਪੰਜਾਬ ਵਰਗੀ’ ਲਈ ਕਾਫੀ ਚਰਚਾ ‘ਚ ਰਹੇ ਸੀ। ਇਸ ਗੀਤ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ। ਇਸ ਗੀਤ ‘ਚ ਰਣਜੀਤ ਬਾਵਾ ਨੀਰੂ ਬਾਜਵਾ ਦੇ ਨਾਲ ਨਜ਼ਰ ਆ ਰਹੇ ਸੀ।
![Ranjit Bawa Song gaani](https://media.ptcpunjabi.co.in/wp-content/uploads/2023/10/Ranjit-Bawa-%282%29_44353b5d531712e42ac0e93b77fff8bf_1280X720.webp)
Ranjit Bawa Song gaani
ਇਸ ਤੋਂ ਬਾਅਦ ਹੁਣ ਫਿਰ ਰਣਜੀਤ ਬਾਵਾ ਤੇ ਨੀਰੂ ਬਾਜਵਾ ਨੇ ਇਕੱਠੇ ਕੰਮ ਕੀਤਾ ਹੈ। ਪਰ ਇਹ ਦੋਵੇਂ ਸਕ੍ਰੀਨ ‘ਤੇ ਇਕੱਠੇ ਨਜ਼ਰ ਨਹੀਂ ਆਏ ਹਨ। ਦਰਅਸਲ, ਰਣਜੀਤ ਬਾਵਾ ਨੇ ਨੀਰੂ ਬਾਜਵਾ ਦੀ ਮਿਊਜ਼ਿਕ ਕੰਪਨੀ ਲਈ ਗਾਣਾ ਗਾਇਆ ਹੈ। ਰਣਜੀਤ ਬਾਵਾ ਦਾ ਨਵਾਂ ਗੀਤ ‘ਗਾਨੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਗਾਇਕ ਨੀਰੂ ਦੀ ਛੋਟੀ ਭੈਣ ਰੁਬੀਨਾ ਬਾਜਵਾ ਦੇ ਨਾਲ ਰੋਮਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਗੀਤ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਗੀਤ ‘ਚ ਦੋਵਾਂ ਦੀ ਲਵ ਕੈਮਿਸਟਰੀ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਰਣਜੀਤ ਬਾਵਾ ਲਈ ਸਾਲ 2023 ਮਿਲਿਆ ਜੁਲਿਆ ਰਿਹਾ ਹੈ। ਰਣਜੀਤ ਬਾਵਾ ਦੇ ਘਰ ਇਸ ਸਾਲ ਇਨਕਮ ਟੈਕਸ ਛਾਪੇਮਾਰੀ ਵੀ ਪਈ ਸੀ। ਜਿਸ ਤੋਂ ਬਾਅਦ ਉਸ ਨੇ ਨਿਰਾਸ਼ ਹੋ ਕੇ ਗਿਲਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਕਿਸੇ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਇਸ ਦੇ ਨਾਲ ਬਾਵਾ ਦੀ ਇਸ ਸਾਲ ਫਿਲਮ ‘ਲੈਂਬਰਗਿਨੀ’ ਰਿਲੀਜ਼ ਹੋਈ ਸੀ, ਜਿਸ ਵਿੱਚ ਉਹ ਮਾਡਲ ਤੇ ਅਦਾਕਾਰਾ ਮਾਹਿਰਾ ਸ਼ਰਮਾ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ।