Reason for historic decline: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਕੁੱਲ ਘਰੇਲੂ ਉਤਪਾਦ (GDP) ਵਿੱਚ ਆਈ ਭਾਰੀ ਗਿਰਾਵਟ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ GDP ਵਿੱਚ ਇਤਿਹਾਸਕ ਗਿਰਾਵਟ ਦਾ ਇੱਕ ਵੱਡਾ ਕਾਰਨ ਮੋਦੀ ਸਰਕਾਰ ਦਾ ਗੱਬਰ ਸਿੰਘ ਟੈਕਸ (GST) ਹੈ। ਉਨ੍ਹਾਂ ਨੇ ਆਰਥਿਕਤਾ ਬਾਰੇ ਇੱਕ ਤੀਸਰਾ ਵੀਡੀਓ ਜਾਰੀ ਕੀਤਾ। ਵੀਡੀਓ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ GST ਗਰੀਬਾਂ ‘ਤੇ ਹਮਲਾ ਹੈ । ਛੋਟੇ ਦੁਕਾਨਦਾਰ, ਛੋਟੇ ਅਤੇ ਦਰਮਿਆਨੇ ਕਾਰੋਬਾਰੀ ਲੋਕਾਂ, ਕਿਸਾਨਾਂ ਅਤੇ ਮਜ਼ਦੂਰਾਂ ‘ਤੇ ਹਮਲਾ ਹੈ।
ਦਰਅਸਲ, ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ- “GDP ਵਿੱਚ ਇਤਿਹਾਸਕ ਗਿਰਾਵਟ ਦਾ ਇੱਕ ਹੋਰ ਵੱਡਾ ਕਾਰਨ ਹੈ- ਮੋਦੀ ਸਰਕਾਰ ਦੇ ਗੱਬਰ ਸਿੰਘ ਟੈਕਸ (GST)। ਇਸ ਨਾਲ ਬਹੁਤ ਕੁਝ ਬਰਬਾਦ ਹੋਇਆ ਹੈ ਜਿਵੇਂ- ਲੱਖਾਂ ਛੋਟੇ ਕਾਰੋਬਾਰਾਂ, ਕਰੋੜਾਂ ਨੌਕਰੀਆਂ ਅਤੇ ਨੌਜਵਾਨਾਂ ਦਾ ਭਵਿੱਖ, ਰਾਜਾਂ ਦੀ ਆਰਥਿਕ ਸਥਿਤੀ…GST ਦਾ ਅਰਥ ਹੈ ਆਰਥਿਕ ਸਰਵਨਾਸ਼।”
ਸਾਬਕਾ ਕਾਂਗਰਸ ਪ੍ਰਧਾਨ ਨੇ ਵੀਡੀਓ ਵਿੱਚ ਕਿਹਾ, “GST ਯੂਪੀਏ ਦਾ ਆਈਡਿਆ ਸੀ। ਇੱਕ ਟੈਕਸ, ਘੱਟੋ-ਘੱਟ ਟੈਕਸ, ਸਧਾਰਨ ਅਤੇ ਸਾਦਾ ਟੈਕਸ । NDA ਦਾ GST ਬਿਲਕੁਲ ਵੱਖਰਾ ਹੈ। ਚਾਰ ਵੱਖ-ਵੱਖ ਟੈਕਸ 28% ਤੱਕ ਟੈਕਸ ਅਤੇ ਵੱਡੇ ਕੌਮਪਲੀਕੇਟੇਡ, ਸਮਝਣ ਵਿੱਚ ਬਹੁਤ ਮੁਸ਼ਕਿਲ ਟੈਕਸ। ਜੋ ਛੋਟੇ ਅਤੇ ਦਰਮਿਆਨੇ ਕਾਰੋਬਾਰ ਹਨ ਉਹ ਇਹ ਟੈਕਸ ਨਹੀਂ ਭਰ ਸਕਦੇ, ਪਰ ਜੋ ਵੱਡੀਆਂ ਕੰਪਨੀਆਂ ਇਸਨੂੰ ਆਸਾਨੀ ਨਾਲ ਭਰ ਸਕਦੀਆਂ ਹਨ 5, 10 ਜਾਂ 15 ਅਕਾਊਂਟਸ ਲਗਾ ਸਕਦੇ ਹਨ।
ਰਾਹੁਲ ਗਾਂਧੀ ਨੇ ਕਿਹਾ, “ਇਹ ਚਾਰ ਵੱਖੋ-ਵੱਖਰੇ ਰੇਟ ਕਿਉਂ ਹਨ? ਇਹ ਚਾਰ ਵੱਖੋ-ਵੱਖਰੇ ਰੇਟ ਇਸ ਲਈ ਹਨ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਜਿਸ ਦੀ ਪਹੁੰਚ ਹੈ ਉਹ GST ਨੂੰ ਅਸਾਨੀ ਨਾਲ ਬਦਲ ਸਕਦਾ ਹੈ ਅਤੇ ਜਿਸ ਕੋਲ GST ਬਾਰੇ ਕੁਝ ਵੀ ਕਰਨ ਦੀ ਪਹੁੰਚ ਨਹੀਂ ਹੈ। ਕਿਸ ਕੋਲ ਪਹੁੰਚ ਹੈ? ਭਾਰਤ ਦੇ ਸਭ ਤੋਂ ਵੱਡੇ 15-20 ਉਦਯੋਗਪਤੀਆਂ ਦੀ ਪਹੁੰਚ ਹੈ । ਅੱਜ, ਭਾਰਤ ਸਰਕਾਰ ਰਾਜਾਂ ਨੂੰ GST ਦਾ ਪੈਸਾ ਦੇਣ ਵਿੱਚ ਅਸਮਰਥ ਹੈ। ਰਾਜ ਕਰਮਚਾਰੀਆਂ, ਅਧਿਆਪਕਾਂ ਨੂੰ ਪੈਸੇ ਦੇਣ ਵਿੱਚ ਅਸਮਰਥ ਹੈ। ਇਸ ਲਈ GST ਬਿਲਕੁਲ ਅਸਫਲ ਹੈ, ਪਰ ਇਹ ਸਿਰਫ ਹਮਲਾ ਨਹੀਂ, ਇਹ ਗਰੀਬ, ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ‘ਤੇ ਹਮਲਾ ਹੈ । GST ਕੋਈ ਟੈਕਸ ਪ੍ਰਣਾਲੀ ਨਹੀਂ ਹੈ ਬਲਕਿ ਭਾਰਤ ਦੇ ਗਰੀਬਾਂ ‘ਤੇ ਹਮਲਾ ਹੈ।