ਅੰਮ੍ਰਿਤਸਰ ਵਿਚ ਅੱਜ ਸਵੇਰੇ ਲਗਭਗ ਸਾਢੇ 4 ਵਜੇ ਚਾਰ ਨਕਾਬਪੋਸ਼ ਬਦਮਾਸ਼ਾਂ ਨੇ ਅੰਮ੍ਰਿਤਸਰ ਕੋਰਡ ਰੋਡ ‘ਤੇ ਇਕ ਕਾਰੋਬਾਰੀ ਦੇ ਘਰ ਕਰੋੜਾਂ ਦੀ ਡਕੈਤੀ ਕੀਤੀ। ਜਾਣਕਾਰੀ ਮੁਤਾਬਕ ਮੁਲਜ਼ਮ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਵਿਚ ਵਾਰਦਾਤ ਨੂੰ ਅੰਜਾਮ ਦੇਣ ਲਈ ਬਲੈਰੋ ਵਿਚ ਸਵਾਰ ਹੋ ਕੇ ਆਏ ਸਨ।
ਮੁਲਜ਼ਮ ਘਰ ਦੇ ਅੰਦਰ ਤੋਂ ਕਰੋੜਾਂ ਦੀ ਨਕਦੀ, ਲਗਭਗ 3 ਕਿਲੋ ਸੋਨਾ ਤੇ ਇਕ ਮਹਿੰਗਾ ਹਥਿਆਰ ਲੈ ਕੇ ਫਰਾਰ ਹੋ ਗਏ। ਮੁਲਜ਼ਮਾਂ ਨੇ ਆਉਂਦੇ ਹੀ ਘਰ ਦੇ ਅੰਦਰ ਮੌਜੂਦ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਕੋਰਟ ਰੋਡ ਦੇ ਰਹਿਣ ਵਾਲੇ ਜੀਆ ਲਾਲ ਨੇ ਕਿਹਾ ਕਿ ਸਵੇਰੇ ਸਾਢੇ 4 ਵਜੇ ਮੇਰੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਸੀ ਜਿਥੇ ਉਨ੍ਹਾਂ ਨੇ ਦੇਖਿਆ ਕਿ ਅੰਦਰ ਚਾਰ ਲੋਕ ਲੁਕ ਕੇ ਬੈਠੇ ਸਨ। ਸਾਰੇ ਦੀਵਾਰ ਟੱਪ ਕੇ ਆਏ ਸਨ। ਮੁਲਜ਼ਮ ਪਤਨੀ ਨੂੰ ਅੰਦਰ ਖਿੱਚ ਕੇ ਲੈ ਆਏ ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਸੀ। ਮੁਲਜ਼ਮਾਂ ਕੋਲ ਪਿਸਤੌਲ ਸੀ। ਮੁਲਜ਼ਮ ਘਰ ਅੰਦਰੋਂ ਇਕ ਕਰੋੜ ਕੈਸ਼ ਤੇ 3 ਕਿਲੋ ਸੋਨਾ ਲੈ ਗਏ। ਜੀਆ ਲਾਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਮਾਰਕੁੱਟ ਵੀ ਕੀਤੀ ਸੀ। ਮੁਲਜ਼ਮ ਘਰ ਅੰਦਰ ਇਕ ਘੰਟਾ ਰਹੇ। ਮੁਲਜ਼ਮਾਂ ਦੇ ਕਹਿਣ ਮੁਤਾਬਕ ਅਸੀਂ ਕੁਝ ਨਹੀਂ ਬੋਲੇ ਕਿਉਂਕਿ ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਬੋਲੇ ਤਾਂ ਜਾਨ ਤੋਂ ਮਾਰ ਦੇਵਾਂਗੇ।
ਜੀਆ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਸਵੇਰੇ ਸਵੇਰੇ ਰੋਜ਼ ਸੈਰ ਕਰਨ ਲਈ ਜਾਂਦੀ ਹੈ। ਰੋਜ਼ਾਨਾ ਵਾਂਗ ਅੱਜ ਵੀ ਉਹ ਸੈਰ ਕਰਨ ਲਈ ਨਿਕਲੀ ਸੀ ਪਰ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ। ਘਟਨਾ ਵਿਚ ਲਗਭਗ 3 ਕਰੋੜ ਦਾ ਨੁਕਾਸਨ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਭਾਰੀ ਮਾਤਰਾ ‘ਚ ਹੈਰੋ/ਇਨ ਤੇ ਅ/ਫੀਮ ਕੀਤੀ ਨਸ਼ਟ
ਜਾਂਚ ਅਧਿਕਾਰੀ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਆਪਣੀ ਟੀਮ ਦੇ ਨਾਲ ਮੌਕੇ ‘ਤੇ ਪਹੁੰਚ ਗਏ ਸਨ। ਮਾਮਲੇ ਵਿਚ ਕੁਝ ਸੀਸੀਟੀਵੀ ਕਬਜ਼ੇ ਵਿਚ ਲਏ ਗਏ ਹਨ ਜਿਸ ਦੇ ਆਧਾਰ ‘ਤੇ ਜਾਂਚ ਜਾਰੀ ਹੈ। ਜਲਦ ਮੁਲਜ਼ਮਾਂ ਦੀ ਪਛਾਣ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਪੁਲਿਸ ਮੌਕੇ ‘ਤੇ ਪਹੁੰਚੀ ਤੇ ਪੀੜਤ ਜੀਆ ਲਾਲ ਦਾ ਬਿਆਨ ਦਰਜ ਕੀਤਾ। ਜੀਆ ਲਾਲ ਨੇ ਪੁਲਿਸ ਨੂੰ ਦੱਸਿਆ ਕਿ ਕੁੱਲ 4 ਲੋਕ ਘਰ ਵਿਚ ਵੜੇ ਸਨ। ਮੁਲਜ਼ਮਾਂ ਨੇ ਆਉਂਦੇ ਹੀ ਸਾਡੇ ਮੂੰਹ ਬੰਨ੍ਹ ਦਿੱਤੇ ਤੇ ਸਾਰਿਆਂ ਨੂੰ ਅੰਦਰ ਖਿੱਚ ਲਿਆ। ਅੰਦਰ ਲਿਜਾਣ ਦੇ ਬਾਅਦ ਮੁਲਜ਼ਮਾਂ ਨੇ ਸਾਰਿਆਂ ਦੇ ਹੱਥ-ਪੈਰ ਵੀ ਬੰਨ੍ਹ ਦਿੱਤੇ। ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ।