ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਇਕ ਸੁਤੰਤਰ ਪ੍ਰਣਾਲੀ ਹੈ ਜਿਸ ਨੂੰ ਅਨਲਾਕ ਕਰਨ ਲਈ ਓਟੀਪੀ ਦੀ ਲੋੜ ਨਹੀਂ ਪੈਂਦੀ। ਇਹ ਗੱਲ ਇਕ ਚੋਣ ਅਧਿਕਾਰੀ ਨੇ ਕਹੀ।ਮੁੰਬਈ ਉੱਤਰ ਪੱਛਮੀ ਲੋਕ ਸਭਾ ਖੇਤਰ ਦੀ ਚੋਣ ਅਧਿਕਾਰੀ ਨੇ ਕਿਹਾ ਕਿ 4 ਜੂਨ ਨੂੰ ਵੋਟਿੰਗ ਦੌਰਾਨ ਇਕ ਵਿਅਕਤੀ ਨੇ ਮੋਬਾਈਲ ਫੋਨ ਦਾ ਇਸਤੇਮਾਲ ਕੀਤਾ ਸੀ ਜੋ ਈਵੀਐੱਮ ਨਾਲ ਜੁੜਿਆ ਸੀ।
ਈਵੀਐੱਮ ਨੂੰ ਲੈ ਕੇ ਉਠ ਰਹੇ ਵਿਵਾਦ ‘ਤੇ ਅਧਿਕਾਰੀ ਨੇ ਕਿਹਾ ਕਿ ਇਸ ਨੂੰ ਲੈ ਕੇ ਅਫਵਾਹ ਫੈਲਾਈ ਜਾ ਰਹੀ ਹੈ ਤੇ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ EVM ਵਿਚ ਅਨਲਾਕਿੰਗ ਲਈ ਕੋਈ ਓਟੀਪੀ ਨਹੀਂ ਆਉਂਦੀ। ਈਵੀਐੱਮ ਮਸ਼ੀਨ ਨਾਲ ਜੁੜਿਆ ਨਹੀਂ ਹੁੰਦਾ ਹੈ।
EVM ਇਕ ਸੁਤੰਤਰ ਪ੍ਰਣਾਲੀ ਹੈ ਤੇ ਇਸ ਨੂੰ ਅਨਲਾਕ ਕਰਨ ਲਈ ਓਟੀਪੀ ਦੀ ਕੋਈਲੋੜ ਨਹੀਂ ਹੈ। ਅਸੀਂ ਆਈਪੀਸੀ ਦੀ ਧਾਰਾ 499, 505 ਤਹਿਤ ਮਾਨਹਾਣੀ ਤੇ ਝੂਠੀ ਖਬਰ ਫੈਲਾਉਣ ਲਈ ਇਕ ਨੋਟਿਸ ਜਾਰੀ ਕੀਤਾ ਹੈ ਤੇ ਪਾਂਡਿਲਕਰ ਖਿਲਾਫ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਅਧਿਕਾਰੀ ਨੇ ਅੱਗੇ ਕਿਹਾ ਕਿ ਕੁਝ ਲੋਕਾਂ ਨੂੰ ਅਸੀਂ ਡਾਟਾ ਅਪਲੋਡ ਕਰਨ ਲੀ ਮੋਬਾਈਲ ਲਿਜਾਣ ਦੀ ਇਜਾਜ਼ਤ ਦਿੱਤੀ ਸੀ ਪਰ ਉਸ ਸਬੰਧਤ ਵਿਅਕਤੀ ਤੱਕ ਮੋਬਾਈਲ ਕਿਵੇਂ ਗਿਆ, ਉਸ ‘ਤੇ ਅਸੀ ਖੁਦ ਵੀ FIR ਦਰਜ ਕਰਾਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਲਮਾਨ ਖਾਨ ਫਾਇ/ਰਿੰਗ ਕੇਸ ‘ਚ ਇਕ ਹੋਰ ਗ੍ਰਿਫਤਾਰੀ, ਰਾਜਸਥਾਨ ਤੋਂ ਫੜਿਆ ਗਿਆ ਮੁਲਜ਼ਮ
ਸਪੇਸਐਕਸ ਦੇ ਸੀਈਓ ਐਲੋਨ ਮਸਕ ਨੇ ਈਵੀਐੱਮ ਦੇ ਇਸਤੇਮਾਲ ‘ਤੇ ਸਵਾਲ ਚੁੱਕਦੇ ਹੋਏ ਇਸ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੇ ਇਸ ਬਿਆਨ ਦੇ ਬਾਅਦ ਕਾਂਗਰਸ ਨੇ ਵੀ ਈਵੀਐੱਮ ‘ਤੇ ਨਿਸ਼ਾਨਾ ਸਾਧਿਆ। ਪਾਰਟੀ ਸਾਂਸਦ ਰਾਹੁਲ ਗਾਂਧੀ ਨੇ ਕਿਹਾ ਕਿ EVM ਇਕ ਬਲੈਕ ਬਾਕਸ ਹੈ ਜਿਸ ਦੀ ਜਾਂਚ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਸੰਸਥਾਵਾਂ ਵਿਚ ਜਵਾਬਦੇਹੀ ਹੀ ਨਹੀਂ ਹੁੰਦੀ ਤਾਂ ਲੋਕਤੰਤਰ ਦਿਖਾਵਾ ਬਣ ਕੇ ਰਹਿ ਜਾਂਦਾ ਹੈ ਤੇ ਧਾਂਦਲੀ ਦੀ ਸ਼ੰਕਾ ਵੱਧ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: