ਪ੍ਰਸ਼ੰਸਕ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਥ੍ਰਿਲਰ ਫਿਲਮ ‘ਟਾਈਗਰ 3’ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਜਦੋਂ ਇਹ ਫਿਲਮ 12 ਨਵੰਬਰ ਨੂੰ ਰਿਲੀਜ਼ ਹੋਈ ਤਾਂ ਦਰਸ਼ਕਾਂ ਨੇ ਇਸ ਨੂੰ ਬਹੁਤ ਪਿਆਰ ਦਿੱਤਾ ਅਤੇ ਫਿਲਮ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਸ਼ੁਰੂਆਤ ਕੀਤੀ। ਹੁਣ ਫਿਲਮ ਨੂੰ ਰਿਲੀਜ਼ ਹੋਏ 15 ਦਿਨ ਹੋ ਗਏ ਹਨ ਅਤੇ ਫਿਲਮ ਦੀ ਕਮਾਈ ਹਰ ਦਿਨ ਘਟਦੀ ਜਾ ਰਹੀ ਹੈ।
![salman khan tiger 3](https://akm-img-a-in.tosshub.com/indiatoday/images/story/202311/salman-khans-tiger-3-is-a-huge-success-244040401-16x9_0.jpg?VersionId=YaJ3LiY37fxXj_i..OSYDlihrz5OrPpQ&size=690:388)
salman khan tiger 3
ਰਿਪੋਰਟ ਮੁਤਾਬਕ ‘ਟਾਈਗਰ 3’ ਨੇ 14ਵੇਂ ਦਿਨ 6.6 ਕਰੋੜ ਦੀ ਕਮਾਈ ਕੀਤੀ ਸੀ। ਹੁਣ ਐਤਵਾਰ ਦੇ ਸ਼ੁਰੂਆਤੀ ਅੰਕੜੇ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਫਿਲਮ 15ਵੇਂ ਦਿਨ (ਐਤਵਾਰ) 2.58 ਕਰੋੜ ਰੁਪਏ ਕਮਾਏਗੀ। ਇਸ ਨਾਲ ਘਰੇਲੂ ਬਾਕਸ ਆਫਿਸ ‘ਤੇ ਫਿਲਮ ਦਾ ਕੁਲ ਕਲੈਕਸ਼ਨ 267.85 ਕਰੋੜ ਰੁਪਏ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਤੁਹਾਨੂੰ ਦੱਸ ਦੇਈਏ ਕਿ ‘ਟਾਈਗਰ 3’ ਆਪਣੇ 15ਵੇਂ ਦਿਨ ਦੇ ਕਲੈਕਸ਼ਨ ‘ਚ ‘ਜਵਾਨ’ ਦਾ ਰਿਕਾਰਡ ਤੋੜਨ ‘ਚ ਅਸਫਲ ਨਜ਼ਰ ਆ ਰਹੀ ਹੈ। ‘ਜਵਾਨ’ ਨੇ ਰਿਲੀਜ਼ ਦੇ 15ਵੇਂ ਦਿਨ 9.4 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਤੋਂ ਇਲਾਵਾ ‘ਜਵਾਨ’ ਨੇ ਦੋ ਹਫ਼ਤਿਆਂ ‘ਚ 600 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰ ਲਿਆ ਸੀ। ਜਦਕਿ ‘ਟਾਈਗਰ 3’ ਅਜੇ ਤੱਕ 300 ਕਰੋੜ ਦੇ ਕਲੱਬ ‘ਚ ਐਂਟਰੀ ਨਹੀਂ ਕਰ ਸਕੀ ਹੈ।