ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਵੀ ਕਰ ਲਿਆ ਹੈ। ਕਾਂਗਰਸ ਨੇਤਾ ਜੈਮਰਾਮ ਰਮੇਸ਼ ਨੇ ਐਕਸ ‘ਤੇ ਲਿਖਿਆ ਸੈਮ ਪਿਤਰੋਦਾ ਨੇ ਆਪਣੀ ਮਰਜ਼ੀ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ। ਕਾਂਗਰਸ ਪ੍ਰਧਾਨ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਸੈਮ ਪਿਤਰੋਦਾ ਨੇ ਕੁਝ ਅਜਿਹਾ ਕਹਿ ਦਿੱਤਾ ਸੀ ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਉਨ੍ਹਾਂ ਕਿਹਾ ਸੀ ਕਿ ਦੇਸ਼ ਦੇ ਪੂਰਬੀ ਹਿੱਸੇ ਦੇ ਲੋਕ ਚੀਨੀ ਤੇ ਦੱਖਣੀ ਭਾਰਤੀ ਅਫਰੀਕੀ ਨਾਗਰਿਕਾਂ ਵਰਗੇ ਦਿਖਦੇ ਹਨ। ਅਸੀਂ 75 ਸਾਲ ਤੋਂ ਬਹੁਤ ਸੁਖਦ ਮਾਹੌਲ ਵਿਚ ਰਹਿ ਰਹੇ ਹਾਂ ਜਿਥੇ ਕੁਝ ਲੜਾਈਆਂ ਨੂੰ ਛੱਡ ਦਿਓ ਤਾਂ ਲੋਕ ਨਾਲ ਰਹਿ ਸਕਦੇ ਹਨ। ਅਸੀਂ ਭਾਰਤ ਵਰਗੇ ਵੰਨ-ਸੁਵੰਨਤਾ ਵਾਲੇ ਦੇਸ਼ ਵਿਚ ਇਕਜੁੱਟ ਹੋ ਕੇ ਰਹਿ ਸਕਦੇ ਹਾਂ। ਜਿਥੇ ਪੂਰਬ ਦੇ ਲੋਕ ਚੀਨੀ ਵਰਗੇ ਲੱਗਦੇ ਹਨ। ਪੱਛਮ ਦੇ ਲੋਕ ਅਰਬ ਵਰਗੇ ਦਿਖਦੇ ਹਨ। ਉੱਤਰ ਦੇ ਲੋਕ ਗੋਰਿਆਂ ਤੇ ਦੱਖਣੀ ਭਾਰਤੀ ਅਫਰੀਕੀ ਵਰਗੇ ਲੱਗਦੇ ਹਨ।
ਇਹ ਵੀ ਪੜ੍ਹੋ : ਦੇਸ਼ ਦਾ ਉਹ ਪੋਲਿੰਗ ਸਟੇਸ਼ਨ ਜਿੱਥੇ ਸਿਰਫ ਇੱਕ ਵਿਅਕਤੀ ਪਾਉਂਦਾ ਹੈ ਵੋਟ, 100 ਪ੍ਰਤੀਸ਼ਤ ਹੁੰਦੀ ਹੈ ਵੋਟਿੰਗ
ਪਿਤਰੋਦਾ ਦੇ ਬਿਆਨ ਤੋਂ ਖੁਦ ਨੂੰ ਵੱਖ ਕਰਰਦੇ ਹੋਏ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਸੀ ਕਿ ਸੈਮ ਪਿਤਰੋਦਾ ਵੱਲੋਂ ਭਾਰਤ ਦੀ ਵੰਨ-ਸੁਵੰਨਤਾ ਦੀਆਂ ਜੋ ਉਦਾਹਰਣਾਂ ਦਿੱਤੀਆਂ ਗਈਆਂ ਹਨ, ਉਹ ਗਲਤ ਤੇ ਅਸਵੀਕਾਰਨਯੋਗ ਹਨ। ਭਾਰਤੀ ਰਾਸ਼ਟਰੀ ਕਾਂਗਰਸ ਇਸ ਤੋਂ ਆਪਣੇ ਆਪ ਨੂੰ ਪੂਰਨ ਤੌਰ ਤੋਂ ਵੱਖ ਕਰਦੀ ਹੈ।