Samaj Sewi Sanstha Thikriwal: ਸਮਾਜ ਸੇਵੀ ਉੱਪਰ ਪਹਿਲਾਂ ਵੀ ਨਸ਼ੇ ਵੇਚਣ ਅਤੇ ਗੱਡੀ ਤੇ ਲਾਲ ਬੱਤੀ ਲਗਾਉਣ ਦੇ ਦੋਸ਼ ਵਿੱਚ ਪਰਚੇ ਚੱਲ ਰਹੇ ਹਨ। ਕਾਦੀਆਂ ਦੇ ਪਿੰਡ ਠੀਕਰੀਵਾਲ ਦੇ ਸਮਾਜ ਸੇਵੀ ਸੰਸਥਾ ਦਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ। ਕੁਝ ਸਮਾਂ ਪਹਿਲਾਂ ਕਾਦੀਆਂ ਦੇ ਹੀ ਪਿੰਡ ਡੱਲਾ ਦੇ ਵਿਅਕਤੀਆਂ ਵੱਲੋਂ ਸਮਾਜਸੇਵੀ ਖਿਲਾਫ ਰੋਸ ਜ਼ਾਹਿਰ ਕਰਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਜਾਣਕਾਰੀ ਦਿੰਦਿਆਂ ਥਾਣਾ ਕਾਦੀਆਂ ਦੇ ਐੱਸ ਐੱਚ ਓ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਠੀਕਰੀਵਾਲ ਤੋਂ ਜੋ ਇੱਕ ਸਮਾਜ ਸੇਵੀ ਸੰਸਥਾ ਜਿਸ ਨੂੰ ਕਿ ਹਰਪਿੰਦਰ ਸਿੰਘ ਨਾਮ ਦਾ ਵਿਅਕਤੀ ਚਲਾ ਰਿਹਾ ਸੀ ਤੇ ਜੋ ਕਿ ਲੋਕਾਂ ਨਾਲ ਬਹੁਤ ਹੀ ਠੱਗੀ ਠੋਰੀ ਅਤੇ ਹੇਰਾ ਫੇਰੀ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਇਸ ਸਮਾਜ ਸੇਵੀ ਉੱਪਰ ਪਹਿਲਾਂ ਵੀ ਨਸ਼ਾ ਵੇਚਣ ਅਤੇ ਗੱਡੀ ਉੱਪਰ ਲਾਲ ਬੱਤੀ ਲਗਾਉਣ ਦੇ ਦੋਸ਼ ਹੇਠ ਪਰਚੇ ਚੱਲ ਰਹੇ ਹਨ। ਬਹੁਤ ਸਾਰੇ ਲੋਕਾਂ ਪਿੰਡ ਡੱਲਾ ਦੇ ਸਰਪੰਚ ਅਤੇ ਪਿੰਡ ਵਾਸੀ ਵੱਲੋਂ ਇਸ ਦੇ ਖਿਲਾਫ ਸਾਨੂੰ ਐਫੀਡੇਵਿਟ ਮਿਲੇ ਹਨ ਜਿਸ ਦੇ ਆਧਾਰ ਤੇ ਅਸੀਂ ਇਸ ਉੱਪਰ ਅਤੇ ਇਸ ਦੇ ਨਾਲ ਜੋ 20-25 ਹੋਰ ਵਿਅਕਤੀ ਸਨ। ਉਨ੍ਹਾਂ ਖਿਲਾਫ ਮੁਕੱਦਮਾ ਨੰਬਰ 43/452/447/506/148/149 ਦਰਜ ਕੀਤਾ ਹੈ। ਦੋਸ਼ੀਆਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਬਾਰੇ ਪਿੰਡ ਡੱਲਾ ਦੇ ਸਰਪੰਚ ਯੁੱਧਵੀਰ ਸਿੰਘ ਅਤੇ ਅਜੀਤ ਸਿੰਘ ਨੇ ਕਿਹਾ ਕਿ ਇਹ ਸਮਾਜ ਸੇਵੀ ਪੰਚਾਇਤਾਂ ਦੇ ਖਿਲਾਫ ਲੋਕਾਂ ਨੂੰ ਭੜਕਾ ਕੇ ਮੋਟੀ ਰਕਮ ਵਸੂਲ ਕਰਦਾ ਹੈ ਅਤੇ ਲੋਕਾਂ ਦੀ ਲਾਈਵ ਮੂਵੀ ਬਣਾ ਕੇ ਹੇਰਾ ਫੇਰੀ ਕਰਦਾ ਹੈ।