ਬਾਲੀਵੁੱਡ ਅਭਿਨੇਤਾ ਸੰਜੇ ਦੱਤ ਇਸ ਸਮੇਂ ਦੁਬਈ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਮਾਨਿਅਤਾ ਅਤੇ ਦੋਵੇਂ ਬੱਚੇ ਵੀ ਵਿਦੇਸ਼ ‘ਚ ਛੁੱਟੀਆਂ ਮਨਾ ਰਹੇ ਹਨ। ਸੰਜੇ ਨੇ ਆਪਣੇ ਪਰਿਵਾਰ ਨਾਲ ਇੱਥੇ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

sanjay dutt with family
ਖਾਸ ਗੱਲ ਇਹ ਹੈ ਕਿ ਇਸ ਸੈਲੀਬ੍ਰੇਸ਼ਨ ‘ਚ ਸੰਜੇ ਦੀ ਬੇਟੀ ਤ੍ਰਿਸ਼ਾਲਾ ਦੱਤ ਵੀ ਨਜ਼ਰ ਆਈ। ਤ੍ਰਿਸ਼ਾਲਾ ਦੱਤ ਸੰਜੇ ਦੱਤ ਅਤੇ ਪਰਿਵਾਰ ਨੂੰ ਮਿਲਣ ਪਹੁੰਚੀ। ਤ੍ਰਿਸ਼ਲਾ ਦੱਤ ਨੇ ਖੁਦ ਇਸ ਡਿਨਰ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਹਨ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਇਨ੍ਹਾਂ ਤਸਵੀਰਾਂ ‘ਚ ਸੰਜੇ ਦੱਤ ਆਪਣੀ ਪਤਨੀ ਮਾਨਿਅਤਾ ਅਤੇ ਤਿੰਨੋਂ ਬੱਚਿਆਂ ਨਾਲ ਨਜ਼ਰ ਆ ਰਹੇ ਹਨ। ਉਥੇ ਹੀ, ਇਕ ਤਸਵੀਰ ‘ਚ ਤ੍ਰਿਸ਼ਾਲਾ ਆਪਣੇ ਪਿਤਾ ਸੰਜੇ ‘ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ।
























