2 ਮਿੰਟ 25 ਸੈਕਿੰਡ ਦੇ ਇਸ ਟ੍ਰੇਲਰ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਿਆਸੀ ਰੈਲੀਆਂ ਅਤੇ ਸੜਕਾਂ ‘ਤੇ ਹੋਣ ਵਾਲੇ ਧਰਨੇ ਟ੍ਰੈਫਿਕ ਜਾਮ ਦਾ ਕਾਰਨ ਬਣਦੇ ਹਨ ਅਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਕਾਰਨ ਬਣਦੇ ਹਨ। ਇਹ ਅਜਿਹੇ ਮੁੱਦੇ ਹਨ ਜਿਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਫਿਲਮ ‘ਚ ਅਜਿਹਾ ਹੀ ਦੇਖਣ ਨੂੰ ਮਿਲਦਾ ਹੈ। ਟ੍ਰੇਲਰ ਦੀ ਸ਼ੁਰੂਆਤ ‘ਚ ਅਨੁਪਮ ਖੇਰ ਇਕ ਵਕੀਲ ਦੀ ਭੂਮਿਕਾ ‘ਚ ਨਜ਼ਰ ਆਉਣਗੇ, ਜੋ ਸਤੀਸ਼ ਕੌਸ਼ਿਕ ਦਾ ਕੇਸ ਅਦਾਲਤ ‘ਚ ਪੇਸ਼ ਕਰਨਗੇ। ਹੋਰ ਤਾਂ ਹੋਰ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਕਿਸੇ ਨੇਤਾ ਦੀ ਰੈਲੀ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ ਅਤੇ ਉਸ ਕਾਰਨ ਸਤੀਸ਼ ਕੌਸ਼ਿਕ ਆਪਣੀ ਧੀ ਨੂੰ ਹਸਪਤਾਲ ਲੈ ਕੇ ਨਹੀਂ ਜਾ ਪਾਉਂਦੇ ਹਨ। ਸਤੀਸ਼ ਕੌਸ਼ਿਕ ਦੀ ਧੀ ਅਚਾਨਕ ਘਰ ਵਿੱਚ ਢਹਿ ਜਾਂਦੀ ਹੈ ਅਤੇ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਅਜਿਹੇ ‘ਚ ਸਤੀਸ਼ ਕੌਸ਼ਿਕ ਆਪਣੀ ਬੇਟੀ ਦੀ ਮੌਤ ਲਈ ਇਹ ਕੇਸ ਲੜਦੇ ਨਜ਼ਰ ਆਉਣਗੇ।
ਵੀਡੀਓ ਲਈ ਕਲਿੱਕ ਕਰੋ –
“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .