serb scholarship: ਐੱਸਈਆਰਬੀ (SIRB) ਨੈਸ਼ਨਲ ਪੋਸਟ ਡਾਕਟੋਰਲ ਫੈਲੋਸ਼ਿਪ (ਐੱਨ-ਪੀਡੀਐੱਫ- N-PDF) 2020 : ਵਿਗਿਆਨ ਤੇ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਗੋਈ ਨੇ ਨੌਜਵਾਨ ਖੋਜ ਕਰਤਾਵਾਂ ਲਈ ਇਸ ਫੈਲੋਸ਼ਿਪ ਦਾ ਐਲਾਨ ਕੀਤਾ ਹੈ ਤੇ ਉਨ੍ਹਾਂ ਨੂੰ ਵਿਗਿਆਨ ਤੇ ਇੰਜੀਨੀਅਰਿੰਗ ਦੇ ਸਰਹੱਦੀ ਖੇਤਰਾਂ ‘ਚ ਖੋਜ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਹੈ।
ਯੋਗਤਾ: ਅਜਿਹੇ ਭਾਰਤੀ ਨਾਗਰਿਕ, ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਪੀਐੱਚਡੀ (Phd)/ ਐੱਮਡੀ (MD)/ ਐੱਮਐੱਸ (MS) ਦੀ ਡਿਗਰੀ ਪ੍ਰਾਪਤ ਕੀਤੀ ਹੋਵੇ ਤੇ ਅਪਲਾਈ ਕਰਨ ਸਮੇਂ ਉਸ ਦੀ ਉਮਰ 35 ਸਾਲ ਤੋਂ ਜ਼ਿਆਦਾ ਨਾ ਹੋਵੇ, ਇਸ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਵਜ਼ੀਫ਼ਾ/ਲਾਭ: ਚੁਣੇ ਗਏ ਵਿਦਿਆਰਥੀਆਂ ਨੂੰ ਹਰ ਸਾਲ ਆਈਐੱਨਆਰ (INR) 3 ਲੱਖ ਦੀ ਖੋਜ ਗ੍ਰਾਂਟ ਤੇ ਆਈਐੱਨਆਰ (INR) 55,000 ਤਕ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ।
ਆਖ਼ਰੀ ਤਰੀਕ: 13-05-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਅਪਲਾਈ ਕਰੋ।
ਐਪਲੀਕੇਸ਼ਨ ਲਿੰਕ: www.b4s.in/dpp/NPD8
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .