ShahRukh celebtare dunki Fans: ਸ਼ਾਹਰੁਖ ਖਾਨ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਡੰਕੀ’ 21 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਰਾਜਕੁਮਾਰ ਹਿਰਾਨੀ ਦੀ ਇਹ ਫਿਲਮ ਰਿਲੀਜ਼ ਹੁੰਦੇ ਹੀ ਬਾਕਸ ਆਫਿਸ ‘ਤੇ ਧਮਾਲਾਂ ਮਚਾ ਰਹੀ ਹੈ। ਸ਼ਾਹਰੁਖ ਦੀ ਇਸ ਪਰਿਵਾਰਕ ਮਨੋਰੰਜਨ ਵਾਲੀ ਫਿਲਮ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ShahRukh celebtare dunki Fans
ਫਿਲਮ ‘ਡੰਕੀ’ ਨੂੰ ਮਿਲ ਰਹੇ ਪਿਆਰ ਨੂੰ ਦੇਖਦੇ ਹੋਏ ਸ਼ਾਹਰੁਖ ਖਾਨ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਸਰਪ੍ਰਾਈਜ਼ ਦਿੱਤਾ ਹੈ। ਐਤਵਾਰ ਸ਼ਾਮ ਸ਼ਾਹਰੁਖ ਖਾਨ ਆਪਣੇ ਘਰ ਮੰਨਤ ਦੀ ਬਾਲਕੋਨੀ ‘ਚ ਆਏ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਮਿਲੇ। ਇਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ, ਜਿੱਥੇ ਕਿੰਗ ਖਾਨ ਨੇ ਮੰਨਤ ਦੇ ਬਾਹਰ ਇਕੱਠੇ ਹੋਏ ਲੱਖਾਂ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਸ਼ਾਹਰੁਖ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਆਪਣੀ ਫਿਲਮ ਡੰਕੀ ਲਈ ਪਿਆਰ ਦਿਖਾਉਣ ਲਈ ਬਾਦਸ਼ਾਹ ਨੇ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਹੱਥ ਜੋੜ ਕੇ ਉਨ੍ਹਾਂ ਨੂੰ ਸਲਾਮ ਵੀ ਕੀਤਾ। ਇੰਨਾ ਹੀ ਨਹੀਂ ਸ਼ਾਹਰੁਖ ਖਾਨ ਨੇ ਸਾਰੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਆਪਣਾ ਸਿਗਨੇਚਰ ਪੋਜ਼ ਵੀ ਦਿੱਤਾ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ ਫਿਲਮ ‘ਡੰਕੀ’ ਵਿੱਚ ਸ਼ਾਹਰੁਖ ਖਾਨ , ਤਾਪਸੀ ਪੰਨੂ, ਵਿੱਕੀ ਕੌਸ਼ਲ ਅਤੇ ਬੋਮਨ ਇਰਾਨੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ । ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ‘ਡੰਕੀ’ ਨੇ ਪਹਿਲੇ ਦਿਨ 29.2 ਕਰੋੜ ਦੀ ਕਮਾਈ ਕੀਤੀ ਹੈ। ਦੂਜੇ ਦਿਨ ਇਸ ਨੇ 20.12 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਅਤੇ ਤੀਜੇ ਦਿਨ 25.5 ਕਰੋੜ ਰੁਪਏ ਦੀ ਕਮਾਈ ਕੀਤੀ। ਹੁਣ ਚੌਥੇ ਦਿਨ ਦੇ ਸ਼ੁਰੂਆਤੀ ਅੰਕੜੇ ਸਾਹਮਣੇ ਆਏ ਹਨ, ਜਿਸ ਮੁਤਾਬਕ ਫਿਲਮ ਨੇ 31.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਹੁਣ ਘਰੇਲੂ ਬਾਕਸ ਆਫਿਸ ‘ਤੇ ਫਿਲਮ ਦਾ ਕੁਲ ਕਲੈਕਸ਼ਨ 106.43 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।