Jawan Box Office Collection ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਸਿਨੇਮਾਘਰਾਂ ‘ਚ ਧੂਮ ਮਚਾ ਰਹੀ ਹੈ। ਫਿਲਮ ਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ ‘ਤੇ ਕਬਜ਼ਾ ਕਰ ਲਿਆ ਹੈ ਅਤੇ ਚੰਗੀ ਕਮਾਈ ਕਰ ਰਹੀ ਹੈ। ‘ਜਵਾਨ’ ਨੇ ਜਿੱਥੇ ਆਪਣੇ ਪਹਿਲੇ ਦਿਨ ਬਾਕਸ ਆਫਿਸ ‘ਤੇ ਕਈ ਰਿਕਾਰਡ ਤੋੜੇ, ਉੱਥੇ ਹੀ ਦੂਜੇ ਦਿਨ ਫਿਲਮ ਦੇ ਕਾਰੋਬਾਰ ‘ਚ ਗਿਰਾਵਟ ਦੇਖਣ ਨੂੰ ਮਿਲੀ।ਵੀਕੈਂਡ ‘ਤੇ ਫਿਲਮ ਨੇ ਇਕ ਵਾਰ ਫਿਰ ਤੋਂ ਟ੍ਰੈਕ ‘ਤੇ ਵਾਪਸੀ ਕੀਤੀ।

shahrukh khan jawan collection
‘ਜਵਾਨ’ ਨੇ ਰਿਲੀਜ਼ ਦੇ ਪਹਿਲੇ ਦਿਨ 65.50 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਦਿਨ ਫਿਲਮ ਦੇ ਕਲੈਕਸ਼ਨ ‘ਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਫਿਲਮ ਨੇ ਸਿਰਫ 46.23 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਹੁਣ ਸ਼ਾਹਰੁਖ ਖਾਨ ਦੀ ਫਿਲਮ ਦੇ ਤੀਜੇ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ। ‘ਜਵਾਨ’ ਨੇ ਤੀਜੇ ਦਿਨ 68.72 ਕਰੋੜ ਦੀ ਕਮਾਈ ਕੀਤੀ ਹੈ। ਇਸ ਨਾਲ ਫਿਲਮ ਦਾ ਕੁਲ ਕਲੈਕਸ਼ਨ 180.45 ਕਰੋੜ ਹੋ ਗਿਆ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਖਾਨ ਦਾ ਕ੍ਰੇਜ਼ ਦਰਸ਼ਕਾਂ ਦੇ ਸਿਰ ‘ਤੇ ਹੈ। ਫਿਲਮ ਨੂੰ ਲੈ ਕੇ ਲੋਕਾਂ ‘ਚ ਕਿੰਨਾ ਉਤਸ਼ਾਹ ਸੀ, ਇਸ ਦਾ ਨਤੀਜਾ ਸਾਫ ਨਜ਼ਰ ਆ ਰਿਹਾ ਹੈ। ‘ਜਵਾਨ’ ਸਿਨੇਮਾਘਰਾਂ ‘ਚ ਧੂਮ ਮਚਾ ਰਹੀ ਹੈ ਅਤੇ ਦਰਸ਼ਕ ਇਸ ਨੂੰ ਭਰਪੂਰ ਪਿਆਰ ਦੇ ਰਹੇ ਹਨ। ਫਿਲਮ ਚਾਰ ਦਿਨਾਂ ‘ਚ 200 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਜਾਵੇਗੀ। ਰਿਲੀਜ਼ ਹੁੰਦੇ ਹੀ ‘ਜਵਾਨ’ ਨੇ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਦਾ ਖਿਤਾਬ ਆਪਣੇ ਨਾਂ ਕਰ ਲਿਆ।