Shehnaaz Sab FirstClass Movie: ‘ਬਿੱਗ ਬੌਸ ਸੀਜ਼ਨ 13’ ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਗਿੱਲ ਅੱਜ-ਕੱਲ੍ਹ ਫਿਲਮਾਂ ‘ਚ ਆਪਣਾ ਜਲਵਾ ਦਿਖਾ ਰਹੀ ਹੈ। ਸਲਮਾਨ ਖਾਨ ਦੀ ਫਿਲਮ’ ਕਿਸੀ ਕਾ ਭਾਈ ਕਿਸੀ ਕੀ ਜਾਨ ‘ ਨਾਲ ਡੈਬਿਊ ਕਰਨ ਤੋਂ ਬਾਅਦ , ਸ਼ਹਿਨਾਜ਼ ਗਿੱਲ ਭੂਮੀ ਪੇਡਨੇਕਰ ਸਟਾਰਰ ਫਿਲਮ ‘ਥੈਂਕ ਯੂ ਫਾਰ ਕਮਿੰਗ’ ਵਿੱਚ ਨਜ਼ਰ ਆਈ ਸੀ। ਹੁਣ ਉਨ੍ਹਾਂ ਦੀ ਇੱਕ ਹੋਰ ਫਿਲਮ ਦਾ ਐਲਾਨ ਹੋ ਗਿਆ ਹੈ।

Shehnaaz Sab FirstClass Movie
ਦੋ ਬਾਲੀਵੁੱਡ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜਾਦੂ ਦਿਖਾਉਣ ਵਾਲੀ ਸ਼ਹਿਨਾਜ਼ ਗਿੱਲ ਨੂੰ ਇਕ ਹੋਰ ਫਿਲਮ ਮਿਲੀ ਹੈ। ਇਸ ਵਾਰ ‘ਪੰਜਾਬ ਦੀ ਕੈਟਰੀਨਾ ਕੈਫ’ ਵਜੋਂ ਜਾਣੀ ਜਾਂਦੀ ਅਦਾਕਾਰਾ ਹੁਣ ਵਰੁਣ ਸ਼ਰਮਾ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ । ਸ਼ਹਿਨਾਜ਼ ਗਿੱਲ ਨੇ 20 ਜਨਵਰੀ 2024 ਨੂੰ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕੀਤਾ ਹੈ । ਸ਼ਹਿਨਾਜ਼ ਪਹਿਲੀ ਵਾਰ ‘ਫੁਕਰੇ’ ਫੇਮ ਅਦਾਕਾਰ ਵਰੁਣ ਸ਼ਰਮਾ ਨਾਲ ਸਕ੍ਰੀਨ ਸ਼ੇਅਰ ਕਰੇਗੀ । ਉਨ੍ਹਾਂ ਦੀ ਫਿਲਮ ਦਾ ਨਾਂ ‘ਸਬ ਫਸਟ ਕਲਾਸ’ ਹੈ। ਅਦਾਕਾਰਾ ਨੇ ਆਪਣੀ ਫਿਲਮ ਦਾ ਐਲਾਨ ਕਰਦੇ ਹੋਏ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਹਿਨਾਜ਼ ਗਿੱਲ ਅਤੇ ਵਰੁਣ ਸ਼ਰਮਾ ਦੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇੱਕ ਤਸਵੀਰ ਵਿੱਚ ਸ਼ਹਿਨਾਜ਼ ਕਲੈਪਰ ਫੜੀ ਹੋਈ ਵਰੁਣ ਅਤੇ ਮੇਕਰਸ ਨਾਲ ਪੋਜ਼ ਦੇ ਰਹੀ ਹੈ। ਇੱਕ ਤਸਵੀਰ ਸਿਰਫ਼ ਕਲੈਪਰ ਦੀ ਹੈ।
View this post on Instagram


















