ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਰੁਕ ਗਿਆ ਹੈ, ਪਰ ਹੁਣ ਲੈਂਡਸਲਾਈਡ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਸੂਬੇ ਦੀ ਰਾਜਧਾਨੀ ਸ਼ਿਮਲਾ ‘ਚ ਮੰਗਲਵਾਰ ਸਵੇਰੇ ਲੈਂਡਸਲਾਈਡ ਦੀ ਘਟਨਾ ਵਾਪਰੀ। ਹਾਦਸੇ ਵਿੱਚ ਦੋ ਲੋਕਾਂ ਦੀ ਮੌ.ਤ ਹੋ ਗਈ ਹੈ। ਫਿਲਹਾਲ ਪੁਲਸ ਨੇ ਲਾ.ਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸ਼ਿਮਲਾ ਦੇ ਹਸਪਤਾਲ ਪਹੁੰਚਾਇਆ ਹੈ। ਦੂਜੇ ਪਾਸੇ ਘਟਨਾ ਵਾਲੀ ਥਾਂ ‘ਤੇ ਹੋਰ ਮਜ਼ਦੂਰ ਕੰਮ ਕਰ ਰਹੇ ਹੋਣ ਦੀ ਸੂਚਨਾ ਹੈ। ਇਸ ਦੌਰਾਨ ਪੰਜ ਮਜ਼ਦੂਰ ਜ਼ਖ਼ਮੀ ਹੋ ਕੇ ਵਾਲ-ਵਾਲ ਬਚ ਗਏ।
shimla Landslide 2Laborers Dead
ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਕਰੀਬ 6:15 ਵਜੇ ਸ਼ਿਮਲਾ ਦੇ ਜੰਗਾ ਮਾਰਗ ‘ਤੇ ਅਸ਼ਵਨੀ ਖੱਡ ‘ਚ ਇਹ ਲੈਂਡਸਲਾਈਡ ਹੋਈ। ਲਾਸ਼ਾਂ ਨੂੰ ਕੱਢ ਕੇ IGMC ਨੂੰ ਭੇਜ ਦਿੱਤਾ ਗਿਆ ਹੈ। IGMC ਦੇ ਸੀਐਮਓ ਮਹੇਸ਼ ਨੇ ਦੱਸਿਆ ਕਿ ਲੈਂਡ ਸਲਾਈਡ ਵਿੱਚ ਦੱਬੇ ਦੋ ਮਜ਼ਦੂਰਾਂ ਨੂੰ ਸਵੇਰੇ ਲਿਆਂਦਾ ਗਿਆ ਅਤੇ ਦੋਵਾਂ ਦੀ ਮੌ.ਤ ਹੋ ਗਈ ਹੈ। ਸ਼ਿਮਲਾ ਦੇ ਡੀਸੀ ਅਨੁਪਮ ਕਸ਼ਯਪ ਨੇ ਮੇਹਲੀ-ਜੰਗਾ ਰੋਡ ‘ਤੇ ਲੈਂਡਸਲਾਈਡ ਦੀ ਘਟਨਾ ਦਾ ਜਾਇਜ਼ਾ ਲਿਆ ਅਤੇ ਹੋਰ
ਮਜ਼ਦੂਰਾਂ ਨਾਲ ਗੱਲਬਾਤ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ, ਐਸਡੀਆਰਐਫ ਅਤੇ ਹੋਮਗਾਰਡ ਦੀਆਂ ਟੀਮਾਂ ਬਚਾਅ ਕਾਰਜਾਂ ਲਈ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਅਤੇ ਐਸਡੀਆਰਐਫ ਦੀ ਟੀਮ ਨੇ ਫਾਇਰ ਬ੍ਰਿਗੇਡ ਅਤੇ ਹੋਮ ਗਾਰਡ ਕਰਮਚਾਰੀਆਂ ਦੀ ਮਦਦ ਨਾਲ ਕਰੀਬ ਇੱਕ ਘੰਟੇ ਵਿੱਚ ਲਾਸ਼ਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ 34 ਸਾਲਾ ਰਾਕੇਸ਼ ਅਤੇ 36 ਸਾਲਾ ਰਾਜੇਸ਼ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਅੰਤਰਿਮ ਰਾਹਤ ਪ੍ਰਦਾਨ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ –
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ like ਤੇ See first ਕਰੋ .
ਕਮਿਸ਼ਨਰ ਨੇ ਹਾਦਸੇ ‘ਚ ਸੁਰੱਖਿਅਤ ਬਚਾਏ ਗਏ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਹਾਦਸੇ ‘ਚ ਉਨ੍ਹਾਂ ਦੇ ਸਾਥੀਆਂ ਦੀ ਮੌਤ ਹੋਣ ‘ਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਡਿਪਟੀ ਕਮਿਸ਼ਨਰ ਨੇ ਬਚਾਅ ਕਾਰਜਾਂ ਵਿੱਚ ਪੁਲਿਸ, ਐਸ.ਡੀ.ਆਰ.ਐਫ., ਫਾਇਰ ਅਤੇ ਹੋਮ ਗਾਰਡਜ਼ ਦੇ ਬਿਹਤਰ ਯਤਨਾਂ ਦੀ ਸ਼ਲਾਘਾ ਕੀਤੀ। ਹਿਮਾਚਲ ‘ਚ ਕੱਲ ਯਾਨੀ ਸੋਮਵਾਰ ਨੂੰ ਕਿਨੌਰ ‘ਚ ਮੂਲਿੰਗ ਨਾਲੇ ਕੋਲ ਇਕ ਵੱਡੀ ਚੱਟਾਨ ਡਿੱਗਣ ਕਾਰਨ ਸੜਕ ਬੰਦ ਹੋ ਗਈ ਸੀ। ਇਸੇ ਤਰ੍ਹਾਂ ਬਰਫਬਾਰੀ ਕਾਰਨ ਸੂਬੇ ਦੇ ਚਾਰ ਰਾਸ਼ਟਰੀ ਰਾਜਮਾਰਗ ਅਤੇ 675 ਸੜਕਾਂ ਸੋਮਵਾਰ ਸ਼ਾਮ ਤੱਕ ਬੰਦ ਰਹੀਆਂ। ਕੁੱਲ 1416 ਬਿਜਲੀ ਟਰਾਂਸਫਾਰਮਰਾਂ ਦੇ ਖਰਾਬ ਹੋਣ ਕਾਰਨ ਬਿਜਲੀ ਅਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਫਿਲਹਾਲ ਹਿਮਾਚਲ ‘ਚ 11 ਫਰਵਰੀ ਤੱਕ ਮੌਸਮ ਸਾਫ ਰਹੇਗਾ।