Shiv Kumar also tortured : ਚੰਡੀਗੜ੍ਹ : ਨੌਦੀਪ ਕੌਰ ਦੇ ਨਾਲ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦਲਿਤ ਕਾਰਕੁੰਨ ਸ਼ਿਵ ਕੁਮਾਰ ਦੀ ਮੈਡੀਕਲ ਜਾਂਚ ਦੀ ਰਿਪੋਰਟ ਵਿੱਚ ਵੀ ਉਸ ‘ਤੇ ਤਸ਼ੱਦਦ ਦੀ ਗੱਲ ਸਾਹਮਣੇ ਆਈ ਹੈ। ਰਿਪੋਰਟ ਵਿਚ ਹੱਥਾਂ-ਪੈਰਾਂ ਵਿੱਚ ਫਰੈਕਚਰ ਅਤੇ ਫੁੱਟੇ ਹੋਏ ਨਹੁੰ ਸਮੇਤ ਕੁਝ ਗੰਭੀਰ ਸੱਟਾਂ ਹਨ। ਇਸ ਤੋਂ ਇਲਾਵਾ ਸਦਮੇ ਦੇ ਲੱਛਣ ਵੀ ਸਾਹਮਣੇ ਆਏ ਹਨ। ਇਹ ਰਿਪੋਰਟ ਹਾਈਕੋਰਟ ਵਿੱਚ ਜਮ੍ਹਾ ਕਰਵਾਈ ਗਈ ਹੈ।
ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ), ਚੰਡੀਗੜ੍ਹ ਵੱਲੋਂ ਪਿਛਲੇ ਹਫ਼ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਕੀਤੀ ਗਈ ਕਿਰਤ ਕਾਰਕੁੰਨ ਸ਼ਿਵ ਕੁਮਾਰ ਦੀ ਮੈਡੀਕਲ ਜਾਂਚ ਵਿੱਚ ਆਪਣੀ ਪੁਲਿਸ ਹਿਰਾਸਤ ਦੌਰਾਨ ਸੋਨੀਪਤ ਪੁਲਿਸ ਦੁਆਰਾ ਕੀਤੇ “ਤਸ਼ੱਦਦ” ਦਾ ਸੰਕੇਤ ਦਿੱਤਾ ਹੈ। . ਸ਼ਿਵ ਕੁਮਾਰ ਦੇ ਪਿਤਾ ਨੇ 19 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੋਨੀਪਤ ਪੁਲਿਸ ਵੱਲੋਂ ਉਸ ਦੇ ਪੁੱਤਰ ਨਾਲ ਤਸ਼ੱਦਦ ਅਤੇ ਪੁਲਿਸ ਦੀ ਬੇਰਹਿਮੀ ਦਾ ਦੋਸ਼ ਲਾਉਂਦਿਆਂ ਪਟੀਸ਼ਨ ਦਾਇਰ ਕੀਤੀ ਸੀ ਜਿਸ ‘ਤੇ ਸੁਣਵਾਈ ਕਰਦਿਆਂ ਕਿਰਤ ਕਾਰਕੁਨ ਸ਼ਿਵ ਕੁਮਾਰ ਦੀ ਡਾਕਟਰੀ ਜਾਂਚ ਦੇ ਅਦਾਲਤ ਨੇ ਆਦੇਸ਼ ਦਿੱਤੇ ਸਨ। ਦੱਸਣਯੋਗ ਹੈ ਕਿ ਨੌਦੀਪ ਕੌਰ ਨੇ ਵੀ ਪੁਲਿਸ ‘ਤੇ ਦੋਸ਼ ਲਗਾਇਆ ਸੀ ਕਿ ਉਸ ਨੂੰ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਵਿਚ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ ਅਤੇ ਸੀਆਰਪੀਸੀ ਦੀ ਧਾਰਾ 54 ਅਧੀਨ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਕੋਈ ਡਾਕਟਰੀ ਜਾਂਚ ਕੀਤੀ ਗਈ ਸੀ। ਉਸ ਨੇ ਪੁਲਿਸ ‘ਤੇ ਬੁਰੀ ਤਰ੍ਹਾਂ ਮਾਰਨ-ਕੁੱਟਣ ਦੇ ਦੋਸ਼ ਲਗਾਏ ਸਨ। ਨੌਦੀਪ ਜੋ ਕਿ ਪੰਜਾਬ ਨਾਲ ਸਬੰਧਤ ਹੈ, ਇਸ ਸਮੇਂ ਕਰਨਾਲ ਜ਼ਿਲ੍ਹਾ ਜੇਲ੍ਹ ਵਿੱਚ ਹੈ।