ਜਲੰਧਰ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਸਾਰੰਗਲ ਵੱਲੋਂ ਮੀਟ ਅੰਡੇ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਜੈਨ ਮਹਾਪੁਰਬ ਸੰਬਤਸਰੀ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਤੇ ਗਏ ਹਨ।
ਡੀਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜੈਨ ਮਹਾਪੁਰਬ ਮੌਕੇ ਫੌਜਦਾਰੀ ਜ਼ਾਬਤਾ-1973 ਦੀ ਧਾਰਾ 144 ਤਹਿਤ ਅਧਿਕਾਰਾਂ ਦਾ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੀ ਸਰਹੱਦ ਅੰਦਰ ਆਉਂਦੀਆਂ ਸਾਰੀਆਂ ਮਾਸ ਤੇ ਅੰਡੇ ਦੀਆਂ ਦੁਕਾਨਾਂ ਤੇ ਸਟਾਲਾਂ, ਬੁੱਚੜਖਾਨਿਆਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਪਿਤਾ ਦਾ ਹੋਇਆ ਦੇਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ
DC ਵਿਸ਼ੇਸ਼ ਸਾਰੰਗਲ ਨੇ ਹੁਕਮ ਵਿਚ ਦੱਸਿਆ ਕਿ ਇਸ ਦਿਨ ਹੋਟਲ, ਢਾਬਿਆਂ ਵਿਚ ਮਾਸ ਤੇ ਆਂਡੇ ਬਣਾਉਣ ਤੇ ਪਰੋਸਣ ‘ਤੇ ਵੀ ਪੂਰੀ ਤਰ੍ਹਾਂ ਤੋਂ ਪਾਬੰਦੀ ਲਗਾਈ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੱਖ-ਵੱਖ ਜੈਨ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਜੈਨ ਮਹਾਪੁਰਬ ਸਵੰਤਸਰੀ ਮੌਕੇ ਸ਼ਰਾਬ ਤੇ ਮਾਸ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਦੀ ਮੰਗ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: