ਹਿੰਦੀ ਸਿਨੇਮਾ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮ ਨਿਰਦੇਸ਼ਕ ਸਿਕੰਦਰ ਭਾਰਤੀ ਦਾ ਦੇਹਾਂਤ ਹੋ ਗਿਆ ਹੈ। ਉਹ 60 ਸਾਲ ਦੇ ਸਨ ਅਤੇ 24 ਮਈ ਨੂੰ ਮੁੰਬਈ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ 25 ਮਈ ਨੂੰ ਸਵੇਰੇ 11 ਵਜੇ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ‘ਚ ਫਿਲਮ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ। ਸਾਰਿਆਂ ਨੇ ਹੰਝੂ ਭਰੀਆਂ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਈ ਦਿੱਤੀ।
ਸਿਕੰਦਰ ਭਾਰਤੀ ਨੇ ਹਿੰਦੀ ਸਿਨੇਮਾ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਨਿਰਦੇਸ਼ਕ ਨੇ ‘ਘਰ ਕਾ ਚਿਰਾਗ’, ‘ਜ਼ਾਲਿਮ’, ‘ਦਸ ਕਰੋੜ ਰੁਪਏ’, ‘ਭਾਈ ਭਾਈ’, ‘ਸੈਨਿਕ ਸਰ ਉਠਾ ਕੇ ਜੀਓ’, ‘ਦੰਡਨਾਇਕ’, ‘ਰੰਗੀਲਾ ਰਾਜਾ’, ‘ਪੁਲਿਸ ਵਾਲਾ’ ਵਰਗੀਆਂ ਫਿਲਮਾਂ ਬਣਾਈਆਂ ਹਨ। ਦੋ ਫਨਟੂਸ਼’ ਫਿਲਮਾਂ ਬਣਾਈਆਂ ਸਨ। ਉਨ੍ਹਾਂ ਨੇ ਕਈ ਵੱਡੇ ਕਲਾਕਾਰਾਂ ਨਾਲ ਵੀ ਕੰਮ ਕੀਤਾ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਉਹ ਆਪਣੇ ਪਿੱਛੇ ਪਤਨੀ ਪਿੰਕੀ ਅਤੇ ਤਿੰਨ ਬੱਚੇ ਸਿਪਿਕਾ, ਯੁਵਿਕਾ ਅਤੇ ਸੁਕਰਾਤ ਛੱਡ ਗਏ ਹਨ। ਫਿਲਮ ਨਿਰਦੇਸ਼ਕ ਦੇ ਦੇਹਾਂਤ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ। ਇਸ ਦੇ ਨਾਲ ਹੀ ਕਈ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਹਨ।