Fatehgarh Sahib : ਪੰਜਾਬ ਦੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਅੱਜ ਵੀ ਸਾਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਵਾਉਂਦੀ ਹੈ। ਉਨ੍ਹਾਂ ਬਾਰੇ ਸੁਣ ਕੇ ਸਾਡੀਆਂ ਅੱਖਾਂ ਨਮ ਹੋ ਜਾਂਦੀ ਹਨ ਤੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਭਾਈਚਾਰੇ ਤੇ ਧਾਰਮਿਕ ਸੁਹਿਰਦਤਾ ਦੀ ਇੱਕ ਅਜਿਹੀ ਹੀ ਮਿਸਾਲ ਪਿੰਡ ਮਹੱਦੀਆਂ ਪਿੰਡ ‘ਚ ਦੇਖਣ ਨੂੰ ਮਿਲਦੀ ਹੈ, ਜਿਥੇ ਗੁਰਦੁਆਰਾ ਮਸਤਗੜ੍ਹ ਸਾਹਿਬ ਹੈ ਅਤੇ 300 ਸਾਲ ਪੁਰਾਣੀ ਸਮਜਿਦ ਵੀ ਹੈ। ਇਹ ਦੋ ਦਰਾਂ ਦਾ ਸਾਂਝਾ ਅਸਥਾਨ ਹੈ। ਇੱਕ ਪਾਸੇ ਤਾਂ ਗੁਰੂ ਦਾ ਦਰ ਹੈ ਤੇ ਦੂਜੇ ਪਾਸੇ ਅੱਲ੍ਹਾ ਦਾ ਘਰ ਹੈ। ਅਜਿਹਾ ਦ੍ਰਿਸ਼ ਦੇਖ ਕੇ ਮਨ ਸੱਚਮੁੱਚ ਖੁਸ਼ ਹੋ ਜਾਂਦਾ ਹੈ। ਇੱਕ ਪਾਸੇ ਇਥੇ ਮਹੱਧੀਆ ‘ਚ ਬਣੀ ਮਸਜਿਦ ‘ਚ ਆ ਕੇ ਮੁਸਲਮਾਨ ਨਮਾਜ਼ ਅਦਾ ਕਰਦੇ ਹਨ ਤੇ ਦੂਜੇ ਪਾਸੇ ਸਿੱਖ ਧਰਮ ਨਾਲ ਸਬੰਧਤ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਂਦੇ ਹਨ ਤੇ ਵਾਹਿਗੁਰੂ ਦਾ ਜਾਪ ਕਰਦੇ ਹਨ।
ਇਸ ਜਗ੍ਹਾ ‘ਤੇ ਮਸਜਿਦ ਤੇ ਗੁਰਦੁਆਰਾ ਇੱਕੋ ਹੀ ਵਿਹੜੇ ‘ਚ ਸੁਸ਼ੋਭਿਤ ਹਨ, ਜੋ ਆਪਣੇ ਆਪ ‘ਚ ਇੱਕ ਮਿਸਾਲ ਹੈ। ਇਹ ਵੀ ਮੰਨਿਆ ਜਾਂਦਾ ਰਿਹਾ ਹੈ ਕਿ ਇੱਕ ਸਦੀ ਤੱਕ ਇਥੇ ਮਸਜਿਦ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਰਿਹਾ ਤੇ ਬਾਅਦ ‘ਚ ਨਵਾਂ ਗੁਰਦੁਆਰਾ ਵੀ ਸ੍ਰੀ ਮਸਤਗੜ੍ਹ ਸਾਹਿਬ ਦੇ ਇਸੇ ਕੰਪਲੈਕਸ ‘ਚ ਉਸਾਰਿਆ ਗਿਆ ਪਰ ਮਸਜਿਦ ਨੂੰ ਹਟਾਇਆ ਨਹੀਂ ਗਿਆ। ਅੱਜ ਵੀ ਇਥੋਂ ਦੇ ਗ੍ਰੰਥੀ ਇਥੋਂ ਦੀ ਸਾਂਭ-ਸੰਭਾਲ ਕਰਦੇ ਹਨ। ਕਿਹਾ ਜਾਂਦਾ ਹੈ ਕਿ ਪਿੰਡ ਮਹੱਧੀਆ ਦੀ ਮਸਜਿਦ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਸ਼ਾਸਨਕਾਲ ‘ਚ ਕੀਤਾ ਗਿਆ ਸੀ।
ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਮਸਜਿਦ ਦੇ ਕਾਜ਼ੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ‘ਤੇ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੇ ਫੈਸਲੇ ਨੂੰ ਮੁਸਲਿਮ ਸ਼ਰੀਅਤ ਖਿਲਾਫ ਦੱਸ ਕੇ ਵਿਰੋਧ ਵੀ ਕੀਤਾ ਸੀ। ਇਸੇ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ‘ਤੇ ਫਤਿਹ ਪ੍ਰਾਪਤ ਕੀਤਾ ਸੀ ਸਭ ਕੁਝ ਤਹਿਸ-ਨਹਿਸ ਕਰ ਦਿੱਤਾ ਗਿਆ ਪਰ ਮਸਜਿਦ ਨੂੰ ਹੱਥ ਤੱਕ ਨਹੀਂ ਲਗਾਇਆ। ਕਾਜ਼ੀ ਦੀ ਬੇਗੁਨਾਹੀ ਦੇ ਜ਼ੁਲਮ ਵਿਰੋਧੀ ਸੋਚ ਨੇ ਇਸ ਦੀ ਹੋਂਦ ਅੱਜ ਵੀ ਬਚਾ ਕੇਰੱਖੀ ਹੋਈ ਹੈ ਜਿਸ ਦੀ ਸਾਂਭ ਸੰਭਾਲ ਪਿਛਲੇ 6 ਸਾਲਾਂ ਤੋਂ ਇਥੋਂ ਦੇ ਗ੍ਰੰਥੀ ਕਰ ਰਹੇ ਹਨ।
ਔਰੰਗਜ਼ੇਬ ਦੇ ਸਮੇਂ ਦਾ ਇਹ ਅਸਥਾਨ ਮਸੀਤ ਦੇ ਅੰਦਰ ਕਾਫੀ ਸਮੇਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਕਾਫੀ ਸਮੇਂ ਤੱਕ ਸੁਸ਼ੋਭਿਤ ਰਹੇ ਹਨ। ਉਸ ਤੋਂ ਬਾਅਦ ਬਾਬਾ ਅਰਜਨ ਸਿੰਘ ਸੋਢੀ ਇਸ ਅਸਥਾਨ ‘ਤੇ ਆਏ ਤੇ ਕਾਫੀ ਸਮੇਂ ਤੱਕ ਸੇਵਾ ਕਰਦੇ ਰਹੇ ਤੇ ਗੁਰੂ ਜੀ ਦਾ ਪ੍ਰਕਾਸ਼ ਇਥੇ ਰਿਹਾ। ਮਾਤਾ ਨੰਦ ਕੌਰ ਜੀ ਨੇ ਵੀ ਇਸ ਅਸਥਾਨ ਦੀ ਕਾਫੀ ਦੇਰ ਤੱਕ ਸੇਵਾ ਕੀਤੀ। 52 ਪਿੰਡ ਇਸ ਅਸਥਾਨ ਨਾਲ ਜੁੜੇ ਹੋਏ ਹਨ। ਇਥੇ ਇੱਕ ਸੁਰੰਗ ਵੀ ਹੈ ਜੋ ਕਿ ਦੋ ਪਾਸੇ ਜਾਂਦੀ ਹੈ। ਇੱਕ ਰੋਜ਼ਾ ਸ਼ਰੀਫ ਨੂੰ ਜਾਂਦੀ ਹੈ ਤੇ ਦੂਜਾ ਰਸਤਾ ਫਤਿਹਗੜ੍ਹ ਸਾਹਿਬ ਵੱਲ ਜਾਂਦਾ ਹੈ। ਇਸ ਲਈ ਇਸ ਨੂੰ ਮਸਤਗੜ੍ਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰੋਜ਼ਾ ਸ਼ਰੀਫ ‘ਚ ਨਮਾਜ਼ ਅਦਾ ਕਰਨ ਲਈ ਪਾਕਿਸਤਾਨ ਤੋਂ ਵੀ ਮੁਸਲਿਮ ਭਾਈਚਾਰਾ ਇਥੇ ਆਉਂਦਾ ਹੈ ਤੇ ਦੂਜੇ ਪਾਸੇ ਸਿੱਖ ਸੰਸਥਾ ਵੀ ਇਥੇ ਆਪਣਾ ਸਿਰ ਝੁਕਾਉਂਦੀਆਂ ਹਨ। ਇਹ ਥਾਂ ਸਾਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ।