Gurdwara Sri Moti : ਗੁਰਦੁਆਰਾ ਸ੍ਰੀ ਮੋਤੀ ਸਾਹਿਬ ਪਟਿਆਲਾ ਸ਼ਹਿਰ ‘ਚ ਸਥਿਤ ਹੈ। ਇਹ ਪਵਿੱਤਰ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਤਿਮ ਯਾਤਰਾ ਦੀ ਪਵਿੱਤਰ ਚਰਨ ਦੀ ਧੁੜ ਯਾਦਗਾਰ ਹੈ। ਆਪ ਜੀ ਨੇ ਇਥੋਂ ਦਿੱਲੀ ਜਾ ਕੇ ਪਵਿੱਤਰ ਸੀਸ ਨੂੰ ਆਪਣੇ ਨਿਤਾਣੇ ਨਿਮਾਣੇ ਸੇਵਕਾਂ ਦੀ ਪ੍ਰਾਨ ਰੱਖਿਆ ਕਰਨ ਹਿੱਤ ਨਿਛਾਵਰ ਕਰਕੇ ਔਰੰਰੇਜ਼ਬੀ ਜ਼ੁਲਮ ਹੜ੍ਹ ਨੂੰ ਬੰਨ ਲਾਇਆ ਸੀ।
ਇਥੇ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਨਾਮ ਬਾਣੀ ਦਾ ਵੀ ਉਪਦੇਸ਼ ਦਿੱਤਾ। ਇਸ ਸਥਾਨ ‘ਤੇ ਵਰਤਮਾਨ ਸਮੇਂ ਸੁਸ਼ੋਭਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਮਹਾਰਾਜਾ ਕਰਮ ਸਿੰਘ ਨੇ ਮੋਤੀ ਬਾਗ ਰਾਜ ਮਹਿਲ ਦੇ ਨਾਲ ਉਸੇ ਥਾਵੇਂ ਹੀ ਬਣਾਇਆ ਜਿਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਹੋਏ ਸਨ। 11 ਹਾੜ ਸੰ. 1723ਈ. ਨੂੰ ਸ੍ਰੀ ਸਤਿਗੁਰੂ ਜੀ ਪਾਤਸ਼ਾਹੀ ਦੀਵਾਨ ਮਤੀ ਰਾਮ ਭਾਈ ਗੁਰਦਿੱਤ ਬੁੱਢੇ ਕੇ ਭਾਈ ਦਿਆਲਾ ਜੀ ਭਾਈ ਉਦਾ ਰਾਠੌਰ, ਭਾਈ ਜੈਤਾ (ਜਿਉਣ ਸਿੰਘ ਮਜਬੀ) ਆਦਿ ਸਿਦਕੀ ਸਿੱਖਾਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਤੋਂ ਸਵਾਰ ਹੋ ਕੇ ਕੀਰਤਪੁਰ, ਭਗਤਗੜ੍ਹ, ਰੋਪੜ, ਮਕਾਰ, ਕਬੂਲਪੁਰ, ਕਨਹੇਰੀ ਆਦਿ ਪਿੰਡਾਂ ‘ਚ ਉਤਰ ਕੇ ਅਨੇਕ ਪਤਿਤਾਂ ਨੂੰ ਆਤਮਿਕ ਕਲਿਆਣ ਬ੍ਰਹਮ ਗਿਆਨ ਦਾ ਮਹਾਦਾਨ ਬਖਸ਼ਦੇ ਹੋਏ ਆਪਣੇ ਮੁਰੀਦ ਸੈਫ ਅਲੀ ਖਾਂ ਦੇ ਪ੍ਰੇਮ ਦੇ ਖਿੱਚ ਹੋਏ ਹਾੜ੍ਹ ਜਿਥੇ ਗੁਰਦੁਆਰਾ ਸਾਹਿਬ ਬਹਾਦਰਗੜ੍ਹ ਹੈ, ਵਿਚ ਆ ਬਿਰਾਜੇ।
ਤਿੰਨ ਮਹੀਨੇ ਬਹੁਤ ਪ੍ਰੇਮ ਭਗਤੀ ਭਾਵ ਨਾਲ ਸੈਫ ਅਲੀ ਖਾਂ ਨੇ ਸੇਵਾ ਲਾਭ ਪ੍ਰਾਪਤ ਕੀਤਾ। ਆਪ ਚੌਪਾਸੇ ਦੇ ਤਿੰਨ ਮਹੀਨੇ ਇਥੇ ਰਹਿ ਕੇ ਨਾਮ ਦਾਨ ਇਸਨਾਨ ਤੇ ਕਾਮਨਾ ਪੂਰਨ ਹੋਣ ਦਾ ਵਰਕ ਬਖਸ਼ਕੇ ਇਥੋਂ ਵਿਦਾ ਹੋ ਕੇ ਕਾਇਮਪੁਰ ਬਿਲਾਸਪੁਰ ਦੇ ਵਿਚਕਾਰ ਜਿਥੇ ਗੁਰਦੁਆਰਾ ਸਾਹਿਬ ਮੋਤੀ ਬਾਗ ਹੈ, ਆਰਾਮ ਫਰਮਾਇਆ। ਇਸ ਪਿੱਛੋਂ ਸਮਾਨੇ ਮੁਹੰਮਦ ਭਖਸ਼ ਦਿ ਹਵੇਲੀ ਵਿਚ ਕਈ ਦਿਨ ਪਠਾਣ ਦੇ ਪ੍ਰੇਮ ਵਸ ਹੋ ਕੇ ਦਰਸ਼ਨ ਦਿਤੇ ਫਿਰ ਚੀਕੇ, ਕੈਥਲ, ਜੀਂਦ ਆਦਿ ਨਗਰਾਂ ਵਿਚੋਂ ਹੋ ਕੇ ਬੇਅੰਤ ਪ੍ਰੇਮ ਦੇ ਪਿਆਸੇ ਚਾਤ੍ਰਿਕਾ ਨੂੰ ਸਤਿਨਾਮ ਰੂਪੀ ਉਪਦੇਸ਼ ਬਖਸ਼ ਕੇ ਤ੍ਰਿਪਤ ਕਰਦੇ ਹੋਏ ਆਗਰੇ ਵਿਚ ਗ੍ਰਿਫਤਾਰੀ ਦਿੱਤੀ।