ਕਹਿੰਦੇ ਹਨ ਕੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਅਕਸਰ ਹੀ ਲੋਕਾਂ ਨੂੰ ਮਹਿੰਗੇ ਮੁੱਲ ਦੇ ਬ੍ਰਾਂਡਿਡ ਕੱਪੜੇ ਜਾ ਸੋਨਾ ਖ੍ਰੀਦਦੇ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਗੁੱਟ ਦੀ ਸ਼ਾਨ ਵਧਾਉਣ ਲਈ ਵੀ ਲੋਕ ਮਹਿੰਗੀ ਤੋਂ ਮਹਿੰਗੀ ਘੜੀ ਖਰੀਦਣ ਲਈ ਤਿਆਰ ਰਹਿੰਦੇ ਹਨ। ਭਾਵੇ ਆਏ ਦਿਨ ਦੁਨੀਆ ਭਰ ਦੇ ਬਜ਼ਾਰਾਂ ‘ਚ ਗੁੱਟ ’ਤੇ ਬੰਨਣ ਵਾਲੀਆਂ ਘੜੀਆਂ ਦੇ ਨਵੇਂ ਬਰਾਂਡ ਲਾਂਚ ਕੀਤੇ ਜਾਂਦੇ ਹਨ।
ਪਰ ਇਨੀ ਦਿਨੀ ਸਿੱਖ ਕੌਮ ਦੇ ਨਿਸ਼ਾਨ ਖੰਡੇ ਵਾਲੇ ਸਿੰਬਲ ਨਾਲ ਖਾਲਸਾ 1699 ਦੇ ਬ੍ਰਾਂਡ ਦੀਆ ਘੜੀਆਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀਆਂ ਹਨ। ਦਰਅਸਲ ਸਿੱਖ ਧਰਮ ਨੂੰ ਸਪਰਪਿਤ ਅਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡੇ ਦੇ ਨਿਸ਼ਾਨ ਵਾਲੀਆਂ ਘੜੀਆਂ ਦਾ ਇਹ ਬਰਾਂਡ ਆਸਟ੍ਰੇਲੀਆ ਦੇ ਕਾਰੋਬਾਰੀ ਡੈਨੀ ਸਿੰਘ ਨੇ ਪੇਸ਼ ਕੀਤਾ ਹੈ।
ਕੁਝ ਸਮਾਂ ਪਹਿਲਾਂ ਹੀ ਮਾਰਕਿਟ ’ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡੇ ਦੇ ਨਿਸ਼ਾਨ ਵਾਲੀਆਂ ਇਨ੍ਹਾਂ ਘੜੀਆਂ ਨੂੰ ਖਾਲਸਾ ਪੰਥ ਦੇ ਗੌਰਵਮਈ ਇਤਿਹਾਸ ਅਤੇ ਸੱਭਿਆਚਾਰ ਨੂੰ ਧਿਆਨ ਵਿੱਚ ਰੱਖ ਕੇ ਲਾਂਚ ਕੀਤਾ ਗਿਆ ਹੈ।
ਖਾਲਸਾ 1699 ਬਰਾਂਡ ਦੀਆਂ ਇਹ ਘੜੀਆਂ ਹਰ ਵਰਗ ਦੇ ਲੋਕਾਂ ਲਈ ਤਿਆਰ ਕੀਤੀਆਂ ਗਈਆਂ ਹਨ। ਹਰ ਵਰਗ ਦੇ ਲੋਕਾਂ ਤੋਂ ਇਲਾਵਾ ਸਿੱਖ ਭਾਈਚਾਰੇ ਵਿੱਚ ਵੀ ਸ਼ਾਹੀ ਦਿੱਖ ਵਾਲੀਆਂ ਇਹਨਾਂ ਘੜੀਆਂ ਦੀ ਮੰਗ ਕਾਫੀ ਜ਼ਿਆਦਾ ਹੈ। ਦੱਸ ਦੇਈਏ ਕੇ ਪੂਰੀ ਦੁਨੀਆ ’ਚ ‘ਖਾਲਸਾ 1699’ ਘੜੀਆਂ ਨੇ ਧੂਮ ਮਚਾਈ ਹੋਈ ਹੈ, ਖਾਲਸਾ 1699 ਬਰਾਂਡ ਦੀਆ ਖੰਡੇ ਦੇ ਨਿਸ਼ਾਨ ਵਾਲੀਆਂ ਇਨ੍ਹਾਂ ਘੜੀਆਂ ਨੇ ਕਈ ਨਾਮੀ ਬ੍ਰਾਂਡਾਂ ਨੂੰ ਵੀ ਪਛਾੜ ਦਿੱਤਾ ਹੈ।
ਇਹ ਵੀ ਪੜ੍ਹੋ : ਨੈਸ਼ਨਲ ਲੈਵਲ ਦਾ ਚੋਟੀ ਦਾ ਖਿਡਾਰੀ ਕਿੰਝ ਬਣਿਆ ਖਤਰਨਾਕ ਗੈਂਗਸਟਰ, ਪੜ੍ਹੋ ਜੈਪਾਲ ਭੁੱਲਰ ਦੀ ਅਣਸੁਣੀ ਕਹਾਣੀ
ਕਾਰੋਬਾਰੀ ਡੈਨੀ ਸਿੰਘ ਨੇ ਦੱਸਿਆ ਕਿ ਖਾਲਸਾ 1699 ਬਰਾਂਡ ਦੀਆਂ ਕਈ ਕਿਸਮਾਂ ਲਾਂਚ ਕੀਤੀਆਂ ਜਾ ਚੁੱਕੀਆਂ ਹਨ। ਡੈਨੀ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਕੀ ਖਾਲਸਾ 1699 ਦੇ ਬ੍ਰਾਂਡ ਵਿੱਚ ਖ਼ਾਸ ਤੌਰ ’ਤੇ ਕੁੜੀਆਂ ਲਈ ਤਿਆਰ ਕੀਤੀ ਗਈ ਕੌਰ ਰੇਂਜ ਵੀ ਸ਼ਾਮਿਲ ਹੈ, ਇਸ ਤੋਂ ਇਲਾਵਾ ‘ਕਿੰਗ ਇਜ਼ ਸਿੰਘ’ ਅਤੇ ‘ਸਿੰਘ ਇਜ਼ ਕਿੰਗ’ ਦੇ ਨਾਮ ਦੀ ਮਰਦਾਂ ਲਈ ਬਣਾਈ ਗਈ ਘੜੀ ਵਿੱਚ ਪੰਜ ਖੰਡੇ ਬਣਾਏ ਗਏ ਹਨ। ਇਹ ਪੰਜ ਖੰਡੇ ਸੰਨ 1699 ਨੂੰ ਖਾਲਸਾ ਪੰਥ ਦੀ ਸਾਜਨਾ ਮੌਕੇ ਅੰਮ੍ਰਿਤ ਛਕ ਕੇ ਸਿੰਘ ਸਜਣ ਵਾਲੇ ਪੰਜ ਪਿਆਰਿਆਂ ਨੂੰ ਸਮਰਪਿਤ ਹਨ। ਪਰ ਇਸ ਘੜੀ ਦੀ ਦੂਜੀਆਂ ਘੜੀਆਂ ਨਾਲੋਂ ਵਿਲੱਖਣਤਾ ਇਹ ਹੈ ਕੇ ਇਸ ਦੀ ਸਕਿੰਟ ਵਾਲੀ ਸੂਈ ਉੱਤੇ ਖੰਡਾ ਬਣਿਆ ਹੋਇਆ ਹੈ, ਜੋ ਇਹ ਅਹਿਸਾਸ ਕਰਵਾਉਂਦਾ ਹੈ ਕੇ ਖਾਲਸਾ ਤੁਹਾਡੇ ਹਰ ਪਲ ‘ਤੇ ਨਜ਼ਰ ਰੱਖ ਰਿਹਾ ਹੈ। ਡੈਨੀ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੋਚ ਹੈ ਕੇ ਹਰ ਪੰਜਾਬੀ ਦੀ ਗੁੱਟ ਘੜੀ ਦੇ ਰੂਪ ਵਿੱਚ ਖੰਡਾ ਸਜਿਆ ਦਿਖਾਈ ਦੇਵੇ।
ਇਹ ਵੀ ਦੇਖੋ : Jaipal Bhullar ਦੇ Encounter ਪਿੱਛੋਂ ਪਿਓ ਦੇ ਨਹੀਂ ਰੁੱਕ ਰਹੇ ਹੰਝੂ, ਭੁੱਬਾਂ ਮਾਰ ਰੋਂਦਾ ਪਰਿਵਾਰ