khalsa aid ravi singh kidney: ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਨੇ ਬੀਤੇ ਦਿਨੀਂ ਆਪਣੀ ਸਿਹਤ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਕਿਡਨੀ ਦਾ ਟੈਸਟ ਮੈਚ ਹੋ ਗਿਆ ਹੈ। ਉਹਨਾਂ ਦੱਸਿਆ ਕਿ ਦਕਸ਼ਾ ਵਰਸਾਨੀ ਉਹਨਾਂ ਨੂੰ ਆਪਣੀ ਕਿਡਨੀ ਦੇ ਕੇ ਜੀਵਨ ਦਾਨ ਦੇਣਗੇ।
ਦੱਸ ਦਈਏ ਕਿ ਢਾਈ ਮਹੀਨੇ ਪਹਿਲਾ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਨੇ ਬੀਤੇ ਦਿਨੀਂ ਆਪਣੀ ਸਿਹਤ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਹਨ, ਜਿਸ ਦਾ ਆਪ੍ਰੇਸ਼ਨ ਕਲ ਹੋਣਾ ਸੀ, ਜੋ ਕਿ ਸਫਲ ਰਿਹਾ। ਉਨ੍ਹਾਂ ਨੇ ਇਸ ਲਈ ਟਵੀਟ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਕਿਡਨੀਆਂ ਦਾ ਪਹਿਲਾ ਆਪ੍ਰੇਸ਼ਨ ਬਿਲਕੁਲ ਠੀਕ-ਠਾਕ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਅਰਦਾਸਾਂ ਲਈ ਧੰਨਵਾਦ ਕੀਤਾ ਤੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਨੂੰ ਜਲਦੀ ਹੀ ਕਿਡਨੀ ਮਿਲ ਜਾਵੇਗੀ ਅਤੇ ਇਸ ਤੋਂ ਬਾਅਦ ਵੱਡਾ ਅਪਰੇਸ਼ਨ ਕਰਕੇ ਉਨ੍ਹਾਂ ਦੇ ਖ਼ਰਾਬ ਗੁਰਦਿਆਂ ਨੂੰ ਬਦਲਿਆ ਜਾਵੇਗਾ।